ਕੋਰੋਨਾ ਵਾਇਰਸ: ਸਾਫ਼ ਹੋਇਆ ਵੇਨਿਸ ਦੀਆਂ ਨਹਿਰਾਂ ਦਾ ਪਾਣੀ, ਪੰਛੀਆਂ ਨੇ ਲਾਈ ਰੌਣਕ, ਦੇਖੋ ਤਸਵੀਰਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਥਿਤੀ ਬਹੁਤ ਹੀ ਤਣਾਅਪੂਰਣ ਹੈ ਪਰ ਮਹਾਮਾਰੀ ਦਾ ਇਕ ਸਕਾਰਾਤਮਕ ਪੱਖ ਵੀ ਸਾਹਮਣੇ ਆ ਰਿਹਾ ਹੈ।

Photo

ਵੇਨਿਸ : ਕੋਰੋਨਾ ਵਾਇਰਸ ਦਾ ਕਹਿਰ ਹੌਲੀ-ਹੌਲੀ ਦੁਨੀਆ ਭਰ ਦੇ ਦੇਸ਼ਾਂ ਵਿਚ ਫੈਲਦਾ ਜਾ ਰਿਹਾ ਹੈ। ਭਾਰਤ ਵਿਚ ਵੀ ਇਹ ਵਾਇਰਸ ਤੇਜ਼ੀ ਨਾਲ ਅਪਣੇ ਪੈਰ ਪਸਾਰ ਰਿਹਾ ਹੈ। ਦੇਸ਼ ਵਿਚ ਹਰ ਰੋਜ਼ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਚੀਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਹੁਣ ਯੂਰੋਪ ਅਤੇ ਏਸ਼ੀਆ ਤੋਂ ਇਲਾਵਾ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਵਿਚ ਪਹੁੰਚ ਚੁੱਕਾ ਹੈ।  ਪਰ ਇਸ ਵਾਇਰਸ ਦਾ ਸਭ ਤੋਂ ਭਿਆਨਕ ਅਸਰ ਇਟਲੀ ਵਿਚ ਦੇਖਿਆ ਗਿਆ ਹੈ। 27 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਆਉਣ ਤੋਂ ਬਾਅਦ ਇਟਲੀ ਵਿਚ ਲੋਕਾਂ ਦੇ ਆਉਣ-ਜਾਣ ‘ਤੇ ਪਾਬੰਧੀ ਲੱਗੀ ਹੈ।

ਕਦੀ ਲੋਕਾਂ ਦੀ ਭੀੜ ਨਾਲ ਭਰੀਆਂ ਇਟਲੀ ਦੀਆਂ ਪ੍ਰਸਿੱਥ ਥਾਵਾਂ ‘ਤੇ ਹੁਣ ਮੁਸ਼ਕਿਲ ਨਾਲ ਇਕ-ਦੋ ਲੋਕ ਹੀ ਦਿਖਾਈ ਦੇ ਰਹੇ ਹਨ। ਫਿਰ ਚਾਹੇ ਉਹ Rome's Colosseum ਹੋਵੇ ਜਾਂ Venice's Grand Canal, ਹਰ ਜਗ੍ਹਾ ਸ਼ਾਂਤੀ ਹੈ। ਸੋਮਵਾਰ ਨੂੰ ਦੇਸ਼ ਵਿਚ 349 ਮਾਮਲੇ ਸਾਹਮਣੇ ਆਏ ਅਤੇ ਲਗਭਗ ਹਰ ਮਿੰਟ ਵਿਚ ਅੰਕੜੇ ਵਧ ਰਹੇ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਥਿਤੀ ਬਹੁਤ ਹੀ ਤਣਾਅਪੂਰਣ ਹੈ ਪਰ ਮਹਾਮਾਰੀ ਦਾ ਇਕ ਸਕਾਰਾਤਮਕ ਪੱਖ ਵੀ ਸਾਹਮਣੇ ਆ ਰਿਹਾ ਹੈ। ਇਟਲੀ ਵਿਚ ਲਾਕਡਾਊਨ ਕਾਰਨ ਸੜਕਾਂ ਖਾਲੀ ਹਨ ਤੇ ਦੁਕਾਨਾਂ ਬੰਦ ਹਨ। ਇਸ ਦੇ ਨਾਲ ਹੀ ਪ੍ਰਦੂਸ਼ਣ ਦਾ ਪੱਧਰ ਵੀ ਡਿੱਗ ਗਿਆ ਹੈ।

ਘੱਟ ਪ੍ਰਦੂਸ਼ਣ ਕਾਰਨ ਕਾਫ਼ੀ ਲੰਬੇ ਸਮੇਂ ਬਾਅਦ ਵੇਨਿਸ ਵਿਚ ਨਹਿਰਾਂ ਦਾ ਪਾਣੀ ਸਾਫ ਹੋ ਗਿਆ ਹੈ। ਪਾਣੀ ਵਿਚ ਮਛਲੀਆਂ ਅਤੇ ਹੰਸਾਂ ਦੀ ਵਾਪਸੀ ਹੋ ਗਈ ਹੈ। ਹੁਣ ਅਸਮਾਨ ਸਾਫ਼ ਹੈ, ਪ੍ਰਦੂਸ਼ਣ ਘਟ ਗਿਆ ਹੈ ਤੇ ਇਸੇ ਕਾਰਨ ਹਰ ਪਾਸੇ ਇਕ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।

ਵੇਨਿਸ ਦੀਆਂ ਨਹਿਰਾਂ ਵਿਚ ਡਾਲਫਿਨ ਦੀ ਵਾਪਸੀ ਹੋ ਗਈ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਰੇਲਵੇ ਸਟੇਸ਼ਨਾਂ ਤੋਂ ਲੈ ਕੇ ਹਵਾਈ ਅੱਡਿਆਂ ਤੱਕ ਹਰ ਥਾਂ ਸੁਰੱਖਿਆ ਵਧਾ ਦਿੱਤੀ ਗਈ ਹੈ। ਲੋਕ ਘਰਾਂ ਵਿਚ ਰਾਸ਼ਨ ਇਕੱਠਾ ਕਰ ਕੇ ਰੱਖ ਰਹੇ ਹਨ ਅਤੇ ਇਕ ਦੂਜੇ ਤੋਂ ਦੂਰੀ ਬਣਾ ਰਹੇ ਹਨ।