ਟਵਿੱਟਰ ਤੋਂ ਬਾਅਦ ਫੇਸਬੁੱਕ-ਇੰਸਟਾ ਨੇ ਸ਼ੁਰੂ ਕੀਤੀ ਅਦਾਇਗੀ ਸੇਵਾ, ਬਲੂ ਟਿੱਕ ਲਈ ਪ੍ਰਤੀ ਮਹੀਨਾ ਜਾਣੋ ਕਿੰਨਾ ਕਰਨਾ ਪਵੇਗਾ ਭੁਗਤਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਲੂ ਟਿੱਕ ਲਈ ਮੋਬਾਈਲ ਉਪਭੋਗਤਾਵਾਂ ਨੂੰ ਪ੍ਰਤੀ ਮਹੀਨਾ 1,237 ਰੁਪਏ ਅਤੇ ਵੈੱਬ 'ਤੇ 989 ਰੁਪਏ ਦਾ ਕਰਨਾ ਪਏਗਾ ਭੁਗਤਾਨ

photo

 

ਨਵੀਂ ਦਿੱਲੀ : ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਤੋਂ ਬਾਅਦ ਮੇਟਾ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਵੀ ਬਲੂ ਟਿੱਕ ਸੇਵਾ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੁਣ ਕੋਈ ਵੀ ਇੰਸਟਾਗ੍ਰਾਮ ਅਤੇ ਫੇਸਬੁੱਕ ਯੂਜ਼ਰ ਆਪਣੀ ਪ੍ਰੋਫਾਈਲ 'ਤੇ ਬਲੂ ਟਿੱਕ ਲਗਾ ਸਕਦਾ ਹੈ। ਇਸ ਦੇ ਲਈ ਉਸ ਨੂੰ ਚਾਰਜ ਦੇ ਤੌਰ 'ਤੇ ਕੁਝ ਫੀਸ ਅਦਾ ਕਰਨੀ ਪਵੇਗੀ।
ਵੈੱਬ 'ਤੇ ਸਾਈਨ ਅੱਪ ਕਰਨ ਵਾਲੇ ਯੂਜ਼ਰਸ ਨੂੰ ਸਿਰਫ ਫੇਸਬੁੱਕ 'ਤੇ ਬਲੂ ਟਿੱਕ ਮਿਲੇਗੀ, ਜਦੋਂ ਕਿ ਮੋਬਾਈਲ ਐਪ ਯੂਜ਼ਰਸ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਦੋਵਾਂ ਲਈ ਬਲੂ ਟਿੱਕਸ ਮਿਲਣਗੇ। ਇਹ ਨੀਲਾ ਟਿੱਕ ਇੱਕ ਤਸਦੀਕ ਬੈਜ ਹੈ ਜੋ ਦਰਸਾਉਂਦਾ ਹੈ ਕਿ ਖਾਤਾ ਪ੍ਰਮਾਣਿਕ​ਹੈ ਅਤੇ ਕਿਸੇ ਜਨਤਕ ਸ਼ਖਸੀਅਤ, ਮਸ਼ਹੂਰ ਵਿਅਕਤੀ ਜਾਂ ਬ੍ਰਾਂਡ ਨਾਲ ਸਬੰਧਤ ਹੈ।

ਕੰਪਨੀ ਨੇ ਫਿਲਹਾਲ ਇਹ ਸੇਵਾ ਅਮਰੀਕਾ 'ਚ ਸ਼ੁਰੂ ਕੀਤੀ ਹੈ, ਜਲਦ ਹੀ ਇਹ ਸੇਵਾ ਹੋਰ ਦੇਸ਼ਾਂ 'ਚ ਵੀ ਸ਼ੁਰੂ ਕੀਤੀ ਜਾਵੇਗੀ। ਸੇਵਾ ਦੀ ਕੀਮਤ ਪ੍ਰਤੀ ਮਹੀਨਾ 989 ਰੁਪਏ ਹੈ ਜੇਕਰ ਉਪਭੋਗਤਾ ਵੈੱਬ 'ਤੇ ਸਾਈਨ ਅਪ ਕਰਦੇ ਹਨ ਤਾਂ ਪ੍ਰਤੀ ਮਹੀਨਾ 1237 ਰੁਪਏ ਭੁਗਤਾਨ ਕਰਨੇ ਪੈਣਗੇ