ਵਿਜੈ ਮਾਲਿਆ ਨੇ ਟਵੀਟ ਰਾਹੀਂ ਮੋਦੀ ਤੇ ਸਾਧਿਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਸ ਤੇ ਭਰੋਸਾ ਕਰੀਏ: ਵਿਜੈ ਮਾਲਿਆ

Vijay Mallya

ਲੰਡਨ: ਬਿਜ਼ਨੈਸਮੈਨ ਵਿਜੈ ਮਾਲਿਆ ਨੇ ਪ੍ਰਧਾਨ  ਮੰਤਰੀ ਤੇ ਨਿਸ਼ਾਨਾ ਸਾਧਿਆ ਹੈ। ਮਾਲਿਆ ਨੇ ਕਿਹਾ ਕਿ ਪੀਐਮ ਮੋਦੀ ਦਾਅਵਾ ਕਰਦਾ ਹੈ ਕਿ ਜਿੰਨੇ ਪੈਸੇ ਮੈਂ ਉਧਾਰ ਲਏ ਹਨ ਉੰਨੇ ਉਸ ਨੇ ਵਸੂਲ ਕਰ ਲਏ ਹਨ। ਵਿਜੈ ਮਾਲਿਆ ਬੈਂਕਾਂ ਤੋਂ ਕਰੋੜ ਰੁਪਏ ਦਾ ਕਰਜ਼ ਲੈ ਕੇ ਭਾਰਤ ਤੋਂ ਭੱਜ ਗਿਆ ਹੈ। ਹੁਣ ਉਸ ਤੇ ਮਨੀ ਲਾਂਡ੍ਰਿੰਗ ਸਮੇਤ ਕਈ ਹੋਰ ਮਾਮਲੇ ਚੱਲ ਰਹੇ ਹਨ। ਉਸ ਦਾ ਇਹ ਟਵੀਟ ਜੇਟ ਏਅਰਵੇਜ ਬੰਦ ਕਰਨ ਤੋਂ ਬਾਅਦ ਆਇਆ ਹੈ।

ਉਸ ਨੇ ਨਰੇਸ਼ ਗੋਇਲ ਪ੍ਰਤੀ ਇੱਕਜੁਟਤਾ ਜਤਾਂਉਦੇ ਹੋਏ ਕਿਹਾ ਕਿ ਸਰਕਾਰ ਦੁਆਰਾ ਨਿਜੀ ਏਅਰਲਾਇੰਸ ਨਾਲ ਮਤਭੇਦ ਕੀਤਾ ਗਿਆ ਹੈ। ਉਸ ਨੇ ਟਵੀਟ ਕੀਤਾ ਕਿ ਪੀਐਮ ਮੋਦੀ ਨੇ ਆਪ ਇੱਕ ਇੰਟਰਵਿਊ ਵਿਚ ਕਥਿਤ ਤੌਰ ਤੇ ਕਿਹਾ ਹੈ ਕਿ ਮੈਂ ਜਿੰਨਾ ਪੈਸਾ ਸਰਕਾਰੀ ਅਤੇ ਨਿਜੀ ਬੈਂਕਾਂ ਤੋਂ ਕਰਜ਼ੇ ਦੇ ਰੂਪ ਵਿਚ ਲਿਆ ਹੈ ਉਹਨਾਂ ਦੀ ਸਰਕਾਰ ਨੇ ਇਸ ਤੋਂ ਜ਼ਿਆਦਾ ਵਸੂਲ ਕਰ ਲਿਆ ਹੈ। ਪਰ ਉਹਨਾਂ ਬੈਂਕਾ ਦਾ ਦਾਅਵਾ ਅਲੱਗ ਹੈ।

ਕਿਸ ਤੇ ਯਕੀਨ ਕੀਤਾ ਜਾਵੇ? ਕੋਈ ਤਾਂ ਝੂਠ ਬੋਲ ਰਿਹਾ ਹੈ। ਵਿਜੈ ਮਾਲਿਆ ਨੂੰ ਇੱਕ ਹੋਰ ਝਟਕਾ ਲੱਗਿਆ ਹੈ ਅਤੇ ਬ੍ਰਿਟੇਨ ਦੀ ਹਾਈ ਕੋਰਟ ਨੇ ਲੰਡਨ ਵਿਚ ਬੈਂਕ ਖਾਤੇ ਵਿਚ ਜਮ੍ਹਾਂ ਧਨ ਨਾਲ ਸਬੰਧਿਤ ਆਦੇਸ਼ ਨੂੰ ਰੱਦ ਕਰਨ ਦੀ ਅਰਜ਼ੀ ਨੂੰ ਅਸਵੀਕਾਰ ਕਰ ਦਿੱਤਾ ਹੈ। ਅਦਾਲਤ ਨੇ ਇਸ ਫੈਸਲੇ ਨਾਲ ਭਾਰਤੀ ਬੈਂਕਾਂ ਦੇ ਸਮੂਹ ਨੂੰ 260000 ਪੌਂਡ ਦੀ ਜਮ੍ਹਾਂ ਰਾਸ਼ੀ ਨਾਲ ਵਸੂਲੀ ਕਰਨ ਤੋਂ ਰੋਕਣ ਦੀ ਮਾਲਿਆ ਦੀ ਕੋਸ਼ਿਸ਼ ਨਾਕਾਮ ਹੋ ਗਈ।

ਮਾਲਿਆ ਬ੍ਰਿਟੇਨ ਵਿਚ ਕਈ ਕਾਨੂੰਨ ਲੜਾਈਆਂ ਵਿਚ ਉਲਝਿਆ ਹੋਇਆ ਹੈ। ਹਾਈ ਕੋਰਟ ਦੇ ਮੁਖੀ ਡੈਵਿਡ ਨੇ ਅਦੇਸ਼ ਦਿੱਤਾ ਕਿ ਅੰਤਿਮ ਕਰਜ਼ਾ ਆਦੇਸ਼ ਐਸਬੀਆਈ ਅਤੇ ਹੋਰ ਬੈਂਕਾਂ ਦੇ ਹੱਕ ਵਿਚ ਜਾਰੀ ਰਹੇਗਾ। ਇਸ ਨਾਲ ਭਾਰਤੀ ਬੈਂਕ ਮਾਲਿਆ ਦੇ ਆਈਸੀਆਈਸੀਆਈ ਯੂਕੇ ਵਿਚ ਇਸ ਖਾਤੇ ਤੇ ਵੀ ਹੱਥ ਰੱਖ ਸਕੇਗਾ। ਹਾਲਾਂਕਿ ਇਸ ਅਪੀਲ ਤੇ ਅੰਤਿਮ ਆਦੇਸ਼ ਮਾਲਿਆ ਦੀ ਦੀਵਾਲੀਆਪਨ ਦੀ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਦਿੱਤਾ ਜਾਵੇਗਾ। ਅਜਿਹੇ ਵਿਚ ਡਿਪਾਜ਼ਿਟ ਦੀ ਰਾਸ਼ੀ ਅਕਾਊਟਾਂ ਵਿਚ ਮੁਫਤ ਰਹੇਗੀ।