ਪਾਕਿਸਤਾਨ ਵਿਚ ਚੀਨੀ ਨਾਗਰਿਕ ’ਤੇ ਈਸ਼ਨਿੰਦਾ ਦਾ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਥਾਨਕ ਲੋਕਾਂ ਨੇ ਚੀਨੀ ਨਾਗਰਿਕਾਂ ਦੇ ਕੈਂਪ ਦਾ ਕੀਤਾ ਘਿਰਾਓ

Chinese man held in Pakistan over blasphemy charges


ਪੇਸ਼ਾਵਰ: ਪਾਕਿਸਤਾਨ ਦੀ ਪੁਲਿਸ ਨੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਪਣਬਿਜਲੀ ਪ੍ਰਾਜੈਕਟ ਵਿਚ ਕੰਮ ਕਰ ਰਹੇ ਇਕ ਚੀਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਸਥਾਨਕ ਲੋਕਾਂ ਨੇ ਚੀਨੀ ਨਾਗਰਿਕ 'ਤੇ ਈਸ਼ਨਿੰਦਾ ਦਾ ਇਲਜ਼ਾਮ ਲਗਾਇਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਸੂਬੇ ਦੇ ਉੱਪਰੀ ਕੋਹਿਸਤਾਨ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਣ-ਬਿਜਲੀ ਪ੍ਰਾਜੈਕਟ, ਦਾਸੂ ਪਣਬਿਜਲੀ ਪ੍ਰਾਜੈਕਟ ਦੇ ਮੈਨੇਜਰ ਵਜੋਂ ਕੰਮ ਕਰ ਰਹੇ ਚੀਨੀ ਨਾਗਰਿਕ ਨੇ ਸ਼ੁੱਕਰਵਾਰ ਨੂੰ ਕਥਿਤ ਤੌਰ 'ਤੇ ਉਸ ਸਮੇਂ ਈਸ਼ਨਿੰਦਾ ਵਾਲੀ ਟਿੱਪਣੀ ਕੀਤੀ ਸੀ, ਜਦੋਂ ਕਰਮਚਾਰੀ ਹਫਤਾਵਾਰੀ ਨਮਾਜ਼ ਲਈ ਜਾ ਰਹੇ ਸਨ। ਚੀਨੀ ਨਾਗਰਿਕ ਕੰਮ ਵਾਲੀ ਥਾਂ 'ਤੇ ਕੰਮ ਦੀ ਪ੍ਰਗਤੀ ਤੋਂ ਨਾਖੁਸ਼ ਸੀ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਅਜੇ ਵੀ ਗੁਲਾਮ ਹਨ ਪਠਾਨਕੋਟ ਦੇ ਇਹ 6 ਪਿੰਡ!

ਸਥਾਨਕ ਪੁਲਿਸ ਨੇ ਐਤਵਾਰ ਨੂੰ ਚੀਨੀ ਨਾਗਰਿਕ ਤਿਆਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਦਸੂ ਪੁਲਿਸ ਸਟੇਸ਼ਨ 'ਚ ਉਸ ਖਿਲਾਫ ਐੱਫ.ਆਈ.ਆਰ. ਦਰਜ ਕੀਤੀ। ਇਸ ਤੋਂ ਕੁਝ ਘੰਟੇ ਪਹਿਲਾਂ, ਡੈਮ ਪ੍ਰਾਜੈਕਟ 'ਤੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਸੈਂਕੜੇ ਸਥਾਨਕ ਲੋਕਾਂ ਨੇ ਇਕ ਪ੍ਰਮੁੱਖ ਹਾਈਵੇਅ 'ਤੇ ਆਵਾਜਾਈ ਨੂੰ ਰੋਕ ਦਿੱਤਾ ਅਤੇ ਚੀਨੀ ਨਾਗਰਿਕ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਰੈਲੀ ਕੱਢੀ। ਸਥਾਨਕ ਪੁਲਿਸ ਮੁਖੀ ਨਸੀਰੂਦੀਨ ਨੇ ਪੁਸ਼ਟੀ ਕੀਤੀ ਕਿ ਉਸ ਦੇ ਡਰਾਈਵਰ ਵਜੋਂ ਕੰਮ ਕਰਦੇ ਦੋ ਕਰਮਚਾਰੀਆਂ ਦੀ ਸ਼ਿਕਾਇਤ 'ਤੇ ਪਾਕਿਸਤਾਨ ਪੀਨਲ ਕੋਡ (ਪੀਪੀਸੀ) ਦੀ ਧਾਰਾ 295-ਸੀ (ਪੈਗੰਬਰ ਮੁਹੰਮਦ ਦੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨਾ) ਦੇ ਤਹਿਤ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ: ਭਾਰਤ ਨੂੰ ਮਿਲਿਆ ਆਪਣਾ ਪਹਿਲਾ ਐਪਲ ਸਟੋਰ, ਟਿਮ ਕੁੱਕ ਨੇ ਖੁਦ ਕੀਤਾ ਗਾਹਕਾਂ ਦਾ ਸਵਾਗਤ

ਪਾਕਿਸਤਾਨ ਦੇ ਈਸ਼ਨਿੰਦਾ ਕਾਨੂੰਨ ਤਹਿਤ ਦੋਸ਼ ਸਾਬਤ ਹੋਣ 'ਤੇ ਮੌਤ ਦੀ ਸਜ਼ਾ ਦੇਣ ਦਾ ਪ੍ਰਬੰਧ ਹੈ। ਅਧਿਕਾਰੀ ਅਨੁਸਾਰ ਸਥਾਨਕ ਲੋਕਾਂ ਦੀ ਭੀੜ ਵੱਲੋਂ ਪ੍ਰਾਜੈਕਟ ਸਾਈਟ ਦੇ ਨੇੜੇ ਚੀਨੀ ਕੈਂਪ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਐਤਵਾਰ ਰਾਤ ਨੂੰ ਹਰਕਤ ਵਿਚ ਆ ਗਈ। ਭੀੜ ਨੂੰ ਕਾਬੂ ਕਰ ਲਿਆ ਗਿਆ ਪਰ ਸੋਮਵਾਰ ਨੂੰ ਪ੍ਰਦਰਸ਼ਨਕਾਰੀ ਇਕ ਵਾਰ ਫਿਰ ਇਕੱਠੇ ਹੋ ਗਏ ਅਤੇ ਪਾਕਿਸਤਾਨ ਨੂੰ ਚੀਨ ਨਾਲ ਜੋੜਨ ਵਾਲੇ ਕਾਰਾਕੋਰਮ ਹਾਈਵੇਅ ਨੂੰ ਜਾਮ ਕਰ ਦਿੱਤਾ ਅਤੇ ਚੀਨੀ ਨਾਗਰਿਕ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਜੋ ਕਰੀਬ ਛੇ-ਸੱਤ ਘੰਟੇ ਤੱਕ ਚੱਲਿਆ।

ਇਹ ਵੀ ਪੜ੍ਹੋ: ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮੁੜ ਭੇਜਿਆ ਸੰਮਨ

ਹਾਲਾਂਕਿ ਤਿਆਨ ਦੀ ਗ੍ਰਿਫਤਾਰੀ ਤੋਂ ਬਾਅਦ ਬੰਦ ਕੀਤੇ ਹਾਈਵੇਅ ਨੂੰ ਆਵਾਜਾਈ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਅਤੇ ਦਾਸੂ ਡੈਮ 'ਤੇ ਕੰਮ ਸ਼ੁਰੂ ਹੋ ਗਿਆ। ਇਸ ਪ੍ਰਾਜੈਕਟ 'ਤੇ ਕਈ ਚੀਨੀ ਅਤੇ ਸੈਂਕੜੇ ਪਾਕਿਸਤਾਨੀ ਨਾਗਰਿਕ ਕੰਮ ਕਰ ਰਹੇ ਹਨ। ਪਾਕਿਸਤਾਨ ਵਿਚ ਈਸ਼ਨਿੰਦਾ ਇਕ ਸੰਵੇਦਨਸ਼ੀਲ ਮੁੱਦਾ ਹੈ। 3 ਦਸੰਬਰ 2021 ਨੂੰ ਸਿਆਲਕੋਟ ਵਿਚ ਇਕ ਫੈਕਟਰੀ ਵਿਚ ਕੰਮ ਕਰ ਰਹੇ ਇਕ ਸ਼੍ਰੀਲੰਕਾਈ ਨਾਗਰਿਕ ਨੂੰ ਭੀੜ ਦੁਆਰਾ ਇਸ ਲਈ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਕਿਉਂਕਿ ਕਰਮਚਾਰੀਆਂ ਨੇ ਉਸ ਉੱਤੇ ਈਸ਼ਨਿੰਦਾ ਦਾ ਇਲਜ਼ਾਮ ਲਗਾਇਆ ਸੀ। ਇਸਲਾਮਾਬਾਦ ਸਥਿਤ ਚੀਨੀ ਦੂਤਾਵਾਸ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ।