ਦੁਨੀਆਂ 'ਚ 'ਕਰੋਨਾ ਵਾਇਰਸ' ਦੇ ਮਰੀਜ਼ਾਂ ਦੀ ਗਿਣਤੀ 48 ਲੱਖ ਤੋਂ ਪਾਰ, 3,16,711 ਮੌਤਾਂ
ਚੀਨ ਤੋਂ ਸ਼ੁਰੂ ਹੋਏ ਕਰੋਨਾ ਨੇ ਹੁਣ ਪੂਰੀ ਦੁਨੀਆਂ ਵਿਚ ਹੜਕੰਪ ਮਚਾਇਆ ਹੋਇਆ ਹੈ ਆਏ ਦਿਨ ਪੂਰੀ ਦੁਨੀਆਂ ਵਿਚ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ।
ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਹੁਣ ਪੂਰੀ ਦੁਨੀਆਂ ਵਿਚ ਹੜਕੰਪ ਮਚਾਇਆ ਹੋਇਆ ਹੈ। ਆਏ ਦਿਨ ਪੂਰੀ ਦੁਨੀਆਂ ਵਿਚ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਇਸੇ ਤਹਿਤ ਹੁਣ ਇਹ ਪਿਛਲੇ 24 ਘੰਟੇ ਦੇ ਵਿਚ-ਵਿਚ ਵਿਸ਼ਵ ਦੇ 213 ਦੇਸ਼ਾਂ ਵਿਚੋਂ 82,247 ਨਵੇਂ ਪੌਜਟਿਵ ਕੇਸ ਦਰਜ਼ ਹੋ ਚੁੱਕੇ ਹਨ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 3,617 ਹੋਰ ਵਧ ਗਈ ਹੈ।
ਦੱਸ ਦੱਈਏ ਕਿ ਵਲਡ ਮੀਟਰ ਅਨੁਸਾਰ ਹੁਣ ਤੱਕ ਪੂਰੇ ਵਿਸ਼ਵ ਵਿਚ 48 ਲੱਖ ਤੋਂ ਜ਼ਿਆਦਾ ਕਰੋਨਾ ਪੌਜਟਿਵ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 3 ਲੱਖ 16 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 18,56,188 ਲੋਕ ਅਜਿਹੇ ਵੀ ਹਨ ਜਿਹੜੇ ਇਸ ਖਤਰਨਾਕ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਚੁੱਕੇ ਹਨ।
ਦੁਨੀਆਂ ਦੇ ਲੱਗਭਗ 71 ਫੀਸਦੀ ਦੇ ਕਰੀਬ ਕਰੋਨਾ ਪੌਜਟਿਵ ਕੇਸ ਕੇਵਲ 10 ਦੇਸ਼ਾਂ ਵਿਚੋਂ ਸਾਹਮਣੇ ਆਏ ਹਨ। ਇਨ੍ਹਾਂ ਵਿਚੋ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 3.4 ਮਿਲੀਅਨ ਹੈ। ਪੂਰੇ ਵਿਸ਼ਵ ਵਿਚੋਂ ਸਭ ਤੋਂ ਵੱਧ ਇਸ ਵਇਰਸ ਨੇ ਅਮਰੀਕਾ ਵਿਚ ਹਾਹਾਕਾਰ ਮਚਾਈ ਹੋਈ ਹੈ। ਜਿੱਥੇ ਕੁੱਲ ਦੁਨੀਆ ਦੇ ਕੁੱਲ ਕੇਸਾਂ ‘ਚੋਂ ਇਕ ਤਿਹਾਈ ਕੇਸ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਇਕ ਤਿਹਾਈ ਹਿੱਸਾ ਵੀ ਅਮਰੀਕਾ ‘ਚ ਹੈ।
ਅਮਰੀਕਾ ਤੋਂ ਬਾਅਦ, ਕੋਰੋਨਾ ਨੇ ਯੂਕੇ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਜਿੱਥੇ ਕੁੱਲ 243,695 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ, ਉਨ੍ਹਾਂ ਦੀ ਮੌਤ 34,636 ਹੈ। ਜਦੋਂ ਕਿ ਯੂਕੇ ‘ਚ ਮਰੀਜ਼ਾਂ ਦੀ ਗਿਣਤੀ ਰੂਸ ਅਤੇ ਸਪੇਨ ਨਾਲੋਂ ਘੱਟ ਹੈ। ਇਸ ਤੋਂ ਬਾਅਦ ਬ੍ਰਾਜ਼ੀਲ, ਇਟਲੀ, ਫਰਾਂਸ, ਜਰਮਨੀ, ਤੁਰਕੀ, ਈਰਾਨ, ਭਾਰਤ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।