ਆਈਟੀ ਮਾਹਰ ਨੇ ਪਰਵਾਰ ਦੀ ਹੱਤਿਆ ਕਰਨ ਉਪਰੰਤ ਆਪ ਵੀ ਕੀਤੀ ਖ਼ੁਦਕੁਸ਼ੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਤਕਨਾਲੋਜੀ ਸੇਵਾ ਬਿਊਰੋ ਵਿਭਾਗ ਵਿਚ ਸੀ ਆਈਟੀ ਪੇਸ਼ੇਵਰ

Indian American it professional killed family before committing suicide says police

ਵਾਸ਼ਿੰਗਟਨ: ਅਮਰੀਕਾ ਵਿਚ 44 ਸਾਲ ਭਾਰਤੀ ਅਮਰੀਕੀ ਆਈਟੀ ਪੇਸ਼ੇਵਰ ਨੇ ਅਪਣੇ ਘਰ ਵਿਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਅਪਣੀਆਂ 2 ਨਾਬਾਲਗ਼ ਬੱਚਿਆਂ ਅਤੇ ਅਪਣੀ ਪਤਨੀ ਨੂੰ ਮਾਰ ਦਿੱਤਾ ਸੀ। ਇਕ ਹੀ ਪਰਵਾਰ ਦੇ ਇਹ 4 ਲੋਕ ਭੇਤਭਰੇ ਹਾਲਾਤਾਂ ਵਿਚ ਅਪਣੇ ਘਰ ਵਿਚ ਮ੍ਰਿਤਕ ਪਾਏ ਗਏ ਹਨ। ਇਸ ਘਟਨਾ ਨੇ ਪੂਰੇ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ।

ਉਸ ਦੇ ਸ਼ਰੀਰ 'ਤੇ ਗੋਲੀ ਦੇ ਨਿਸ਼ਾਨ ਸਨ। ਮਾਮਲੇ ਦੀ ਜਾਂਚ ਕਰ ਰਹੇ ਡੈਸ ਮੋਇਨਸ ਪੁਲਿਸ ਵਿਭਾਗ ਐਤਵਾਰ ਨੂੰ ਪੋਸਟਮਾਰਟਮ ਕਰਨ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੇ ਸਨ। ਚੰਦਰਸ਼ੇਖਰ ਸੁੰਕਾਰਾ, ਲਾਵੱਨਿਆ ਸੁੰਕਾਰਾ(41) ਅਤੇ ਉਹਨਾਂ ਦੇ 15 ਅਤੇ 10 ਸਾਲ ਦੇ ਬੇਟੇ ਸ਼ਨੀਵਾਰ ਸਵੇਰੇ ਅਪਣੇ ਘਰ ਵਿਚ ਮ੍ਰਿਤਕ ਪਾਏ ਗਏ ਸਨ। ਪੁਲਿਸ ਨੇ ਦਸਿਆ ਕਿ ਲਾਵੱਨਿਆ ਸੁੰਕਾਰਾ ਅਤੇ ਦੋ ਲੜਕਿਆਂ ਦੀ ਜਿਸ ਤਰੀਕੇ ਨਾਲ ਮੌਤ ਹੋਈ ਹੈ ਉਹ ਖ਼ੁਦਕੁਸ਼ੀ ਹੈ।

ਚੰਦਰਸ਼ੇਖਰ ਸੁੰਕਾਰਾ ਦੀ ਮੌਤ ਦਾ ਤਰੀਕਾ ਖ਼ੁਦਕੁਸ਼ੀ ਵਾਲਾ ਹੈ। ਚੰਦਰਾ ਦੇ ਨਾਮ ਨਾਲ ਪਹਿਚਾਣਿਆ ਜਾਣ ਵਾਲਾ ਵਿਅਕਤੀ ਚੰਦਰਸ਼ੇਖਰ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਜਨਤਕ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਉਹ ਤਕਨਾਲੋਜੀ ਸੇਵਾ ਬਿਊਰੋ ਵਿਭਾਗ ਵਿਚ ਇਕ ਆਈਟੀ ਪੇਸ਼ੇਵਰ ਸਨ। ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁੱਟੀ ਹੋਈ ਹੈ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਣਗੇ।