ਉੱਤਰੀ ਕੋਰੀਆ ਵਿੱਚ ਆ ਸਕਦੀ ਹੈ ਭੁੱਖਮਰੀ- ਕਿਮ ਜੋਂਗ ਉਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਪਣੇ ਭਾਰ ਘੱਟ ਹੋਣ ਕਰਕੇ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ

Kim Jong-un

ਉੱਤਰੀ ਕੋਰੀਆ( North Korea )  ਦੇ ਤਾਨਾਸ਼ਾਹ ਕਿਮ ਜੋਂਗ ਉਨ ( Kim Jong-un)   ਨੇ ਦੇਸ਼ ਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਅਨਾਜ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ। ਕਿਮ ਜੋਂਗ ( Kim Jong-un)  ਨੇ ਅਧਿਕਾਰੀਆਂ ਨੂੰ ਖੇਤੀ ਉਤਪਾਦਨ ਵਧਾਉਣ ਦੇ ਤਰੀਕੇ ਲੱਭਣ ਲਈ ਕਿਹਾ।

 

ਇਹ ਵੀ ਪੜ੍ਹੋ: ਅਧਿਆਪਕ ਦਾ ਸਤਿਕਾਰ ਦੇਸ਼ ਦੇ ਭਵਿੱਖ ਦਾ ਸਤਿਕਾਰ ਹੈ, ਉਨ੍ਹਾਂ ਨੂੰ ਟੈਂਕੀਆਂ ਤੇ ਨਾ ਚੜ੍ਹਾਉ.....

 

ਉਨ੍ਹਾਂ ਕਿਹਾ ਕਿ ਲੋਕਾਂ ਦਾ ਅਨਾਜ ਸੰਕਟ ਹੁਣ ਤਣਾਅਪੂਰਨ ਹੁੰਦਾ ਜਾ ਰਿਹਾ ਹੈ। ਤਾਨਾਸ਼ਾਹ ਕਿਮ ਜੋਂਗ  ( Kim Jong-un)   ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਉਹ ਆਪਣੇ ਭਾਰ ਘੱਟ ਹੋਣ ਕਰਕੇ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। 

ਉੱਤਰੀ ਕੋਰੀਆ( North Korea ) ਵਿੱਚ ਸਰਕਾਰੀ ਅਯੋਗਤਾ ਦੇ ਕਾਰਨ 1990 ਦੇ ਦਹਾਕੇ ਵਿੱਚ ਭੁੱਖਮਰੀ ਆ ਚੁੱਕੀ ਹੈ। ਅੰਦਾਜ਼ਾ ਲਗਾਇਆ  ਜਾ ਰਿਹਾ ਹੈ ਕਿ  ਉੱਤਰੀ ਕੋਰੀਆ ਦੇ ਲੱਖਾਂ ਲੋਕ ਮਾਰੇ ਗਏ ਸਨ। ਉੱਤਰੀ ਕੋਰੀਆ( North Korea )  ਦੀ ਨਿਗਰਾਨੀ ਕਰ ਰਹੇ ਕੁਝ ਵਿਸ਼ਲੇਸ਼ਕ ਕਹਿੰਦੇ ਹਨ ਕਿ ਉੱਤਰੀ ਕੋਰੀਆ ਵਿੱਚ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ  ਅਤੇ ਭੋਜਨ ਦੀ ਘਾਟ ਲੋਕਾਂ ਵਿੱਚ ਡਰ ਪੈਦਾ ਕਰ ਸਕਦੀ ਹੈ।

ਕਿਮ ਜੋਂਗ  ( Kim Jong-un) ਉਨ ਨੇ ਸੱਤਾਧਾਰੀ ਵਰਕਰਜ਼ ਪਾਰਟੀ ਦੇ ਪਲੇਨਰੀ ਸੈਸ਼ਨ ਦੀ ਸ਼ੁਰੂਆਰ ਕੀਤੀ। ਇਸ ਦੌਰਾਨ ਉਨ੍ਹਾਂ ਪਾਰਟੀ ਵਰਕਰਾਂ ਨੂੰ ਅਨਾਜ ਸੰਕਟ ਬਾਰੇ ਚੇਤਾਵਨੀ ਦਿੱਤੀ। ਦਰਅਸਲ, ਕੋਰੋਨਾ ਸੰਕਟ ਕਾਰਨ  ਉੱਤਰੀ ਕੋਰੀਆ( North Korea )ਨੇ ਚੀਨ ਨਾਲ ਲੱਗਦੀ ਆਪਣੀ ਸਰਹੱਦ ਬੰਦ ਕਰ ਦਿੱਤੀ ਹੈ। ਇਸ ਦੌਰਾਨ ਕਈ ਤੂਫਾਨਾਂ ਅਤੇ ਹੜ੍ਹਾਂ ਕਾਰਨ ਦੇਸ਼ ਵਿੱਚ ਫਸਲਾਂ ਬਰਬਾਦ ਹੋ ਗਈਆਂ।

ਦੱਖਣੀ ਕੋਰੀਆ ਸਰਕਾਰ ਦੇ ਵਿਕਾਸ ਸੰਸਥਾਨ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੂੰ ਇਸ ਸਾਲ 10 ਲੱਖ ਟਨ ਦੇ ਖੁਰਾਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਕਿਮ ਜੋਂਗ ਉਨ  ( Kim Jong-un)ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਵਿੱਚ ਉੱਤਰੀ ਕੋਰੀਆ( North Korea ) ਦੀ ਤਾਨਾਸ਼ਾਹੀ ਕਮਜ਼ੋਰ ਲੱਗ ਰਹੇ ਹਨ।