ਨਿਊਜ਼ੀਲੈਂਡ ਪੁਲਿਸ ਨੇ ਦੋ ਪੈਂਗਵਿਨਾਂ ਨੂੰ ਗ੍ਰਿਫ਼ਤਾਰ ਕੀਤਾ
ਵਾਰ-ਵਾਰ ਮਠਿਆਈ ਦੀ ਦੁਕਾਨ ਵਿਚ ਵੜਨ ਕਾਰਨ ਪ੍ਰੇਸ਼ਾਨ ਮਾਲਕ ਨੇ ਕੀਤੀ ਸੀ ਸ਼ਿਕਾਇਤ
ਵੇਲਿੰਗਟਨ : ਨਿਊਜ਼ੀਲੈਂਡ ਦੀ ਵੇਲਿੰਗਟਨ ਪੁਲਿਸ ਨੇ ਦੋ ਪੈਂਗਵਿਨ ਨੂੰ ਇਕ ਸੁਸ਼ੀ (ਜਪਾਨ ਮਠਿਆਈ) ਦੀ ਦੁਕਾਨ ਵਿਚ ਵਾਰ-ਵਾਰ ਵੜਨ 'ਚ ਹਿਰਾਸਤ ਵਿਚ ਲਿਆ ਹੈ। ਹਾਲਾਂਕਿ, ਕੁੱਝ ਘੰਟੇ ਬਾਅਦ ਇਨ੍ਹਾਂ ਨੂੰ ਛੱਡ ਦਿਤਾ ਗਿਆ। ਦੁਕਾਨਦਾਰ ਦਾ ਕਹਿਣਾ ਸੀ ਕਿ ਉਹ ਇਨ੍ਹਾਂ ਤੋਂ ਪਰੇਸ਼ਾਨ ਹੋ ਗਿਆ ਸੀ। ਇਨ੍ਹਾਂ ਨੂੰ ਹਟਾਉਣ ਦੇ ਕੁੱਝ ਦੇਰ ਬਾਅਦ ਵਾਪਸ ਇਹ ਦੁਕਾਨ 'ਚ ਪਹੁੰਚ ਜਾਂਦੇ ਸੀ। ਆਖ਼ਿਰਕਾਰ ਮੈਨੂੰ ਪੁਲਿਸ ਕੋਲ ਸ਼ਿਕਾਇਤ ਕਰਨੀ ਪਈ।
ਨਿਊਜ਼ੀਲੈਂਡ 'ਚ ਪੈਂਗਵਿਨ ਵਲੋਂ ਦੁਕਾਨਦਾਰਾਂ ਨੂੰ ਪਰੇਸ਼ਾਨ ਕਰਨ ਦੇ ਮਾਮਲੇ ਵੱਧ ਰਹੇ ਹਨ। ਅਜਿਹਾ ਹੀ ਮਾਮਲਾ ਵੇਲਿੰਗਟਨ 'ਚ ਸਾਹਮਣੇ ਆਇਆ। ਜਦ ਰੇਲਵੇ ਸਟੇਸ਼ਨ ਦੇ ਕੋਲ ਇਕ ਦੁਕਾਨਦਾਰ ਵਿਨੀ ਮੋਰਿਸ ਨੂੰ ਸੋਮਵਾਰ ਸਵੇਰੇ ਦੁਕਾਨ ਵਿਚ ਪੈਂਗਵਿਨ ਦੀ ਅਵਾਜ਼ ਸੁਣਾਈ ਦਿਤੀ। ਕਾਂਸਟੇਬਲ ਜਾਨ ਝੂ ਨੂੰ ਇਸਦੀ ਜਾਣਕਾਰੀ ਮਿਲੀ, ਜਿਸੇ ਉਨ੍ਹਾਂ ਨੇ ਵੇਲਿੰਗਟਨ ਪੁਲਿਸ ਦੇ ਫ਼ੇਸਬੁੱਕ ਪੇਜ 'ਤੇ ਵੀ ਪੋਸਟ ਕੀਤਾ। ਪੁਲਿਸ ਦੇ ਸੁਰੱਖਿਆ ਵਿਭਾਗ ਅਤੇ ਵੇਲਿੰਗਟਨ ਜ਼ੂ ਦੀ ਮਦਦ ਨਾਲ ਦੋਵੇਂ ਪੈਂਗਵਿਨਾਂ ਨੂੰ ਵੇਲਿੰਗਟਨ ਹਾਰਬਰ 'ਤੇ ਛੱਡ ਦਿਤਾ।
ਇਥੇ 600 ਪੈਂਗਵਿਨਾਂ ਦੇ ਜੋੜੇ ਰਹਿੰਦੇ ਹਨ। ਇਨ੍ਹਾਂ ਦੇਖਭਾਲ ਨਿਊਜ਼ੀਲੈਂਡ ਦਾ ਸੁਰੱਖਿਆ ਵਿਭਾਗ ਕਰਦਾ ਹੈ। ਹਿਰਾਸਤ ਵਿਚ ਲਿਆ ਗਿਆ। ਹਾਲਾਂਕਿ, ਅਜਿਹਾ ਪਹਿਲੀ ਵਾਰ ਹੈ, ਜਦ ਪੈਂਗਵਿਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਵੇਲਿੰਗਟਨ ਦੇ ਲੋਕਾਂ ਨੂੰ ਖਾਸਤੌਰ 'ਤੇ ਪੈਂਗਵਿਨ ਤੋਂ ਦੂਰ ਰਹਿਣ ਦੀ ਹਿਦਾਇਤ ਦਿਤੀ ਗਈ ਹੈ, ਕਿਊਂਕਿ ਇਹ ਲੋਕਾਂ ਨੂੰ ਵੱਡ ਵੀ ਸਕਦੇ ਹਨ। ਸੁਰੱਖਿਆ ਵਿਭਾਗ ਦੇ ਮੈਨੇਜਰ ਜੈਕ ਮੇਸ ਮੁਤਾਬਕ, ਇਨ੍ਹਾਂ ਦੀ ਨਸਲੀ ਸੀਜ਼ਨ ਦੀ ਸ਼ੁਰੂਆਤ ਹੋਣ ਵਾਲੀ ਹੈ ਇਸ ਕਰ ਕੇ ਇਹ ਸੁਰੱਖਿਤ ਥਾਂ ਤਲਾਸ਼ ਰਹੇ ਸੀ। ਜਿਸ ਨੂੰ ਲੱਭਦੇ ਹੋਏ ਦੋਵੇਂ ਦੁਕਾਨ 'ਚ ਜਾ ਵੜੇ ਅਤੇ ਟੇਬਲ ਦੇ ਹੇਠਾਂ ਲੁਕ ਗਏ।