ਇਲਾਜ ਲਈ ਡਾਕਟਰ ਕੋਲ ਪੁੱਜਾ ਜ਼ਖ਼ਮੀ ਕੁੱਤਾ, ਵਾਇਰਲ ਵੀਡੀਓ ਦੇਖ ਭਾਵੁਕ ਹੋਏ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੋਸ਼ਲ ਮੀਡੀਆ 'ਤੇ ਇਕ ਸਟ੍ਰੀਟ ਡੌਗ ਅਤੇ ਫਾਰਮਾਸਿਸਟ ਦਾ ਦਿਲ ਪਿਘਲਾ ਦੇਣ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ,

Injured dog reach medicine pharmacy

ਤੁਰਕੀ: ਸੋਸ਼ਲ ਮੀਡੀਆ 'ਤੇ ਇਕ ਸਟ੍ਰੀਟ ਡੌਗ ਅਤੇ ਫਾਰਮਾਸਿਸਟ ਦਾ ਦਿਲ ਪਿਘਲਾ ਦੇਣ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਡਾਕਟਰ ਕੁੱਤੇ ਦੇ ਪੰਜੇ 'ਤੇ ਦਵਾਈ ਲਗਾਉਂਦੀ ਨਜ਼ਰ ਆ ਰਹੀ ਹੈ। ਦਰਅਸਲ ਇਹ ਜ਼ਖ਼ਮੀ ਕੁੱਤਾ ਡਾਕਟਰ ਦੇ ਦਰਵਾਜ਼ੇ 'ਤੇ ਖੜ੍ਹਾ ਹੋ ਕੇ ਡਾਕਟਰ ਨੂੰ ਡਿਊਟੀ ਕਰਦੇ ਦੇਖਦਾ ਰਿਹਾ ਹੈ। ਡਾਕਟਰ ਬਾਨੂ ਕੇਂਗਿਜ ਕੁੱਤੇ ਦੀ ਤਕਲੀਫ਼ ਨੂੰ ਸਮਝ ਗਈ ਅਤੇ ਉਸ ਨੇ ਜਾ ਕੇ ਦੇਖਿਆ ਤਾਂ ਕੁੱਤੇ 'ਤੇ ਪੰਜੇ 'ਤੇ ਸੱਟ ਲੱਗੀ ਹੋਈ ਸੀ, ਜਿਸ ਤੋਂ ਬਾਅਦ ਡਾਕਟਰ ਨੇ ਉਸ ਦੇ ਦਵਾਈ ਲਗਾ ਦਿੱਤੀ।

ਵਾਇਰਲ ਵੀਡੀਓ ਵਿਚ ਡਾਕਟਰ ਬਾਨੂ ਕੁੱਤੇ ਦੇ ਪੰਜੇ ਤੋਂ ਖ਼ੂਨ ਸਾਫ਼ ਕਰਕੇ ਉਸ 'ਤੇ ਦਵਾਈ ਲਗਾਉਂਦੀ ਨਜ਼ਰ ਆ ਰਹੀ ਹੈ ਅਤੇ ਕੁੱਤਾ ਰਾਹਤ ਮਹਿਸੂਸ ਕਰਨ ਮਗਰੋਂ ਅਪਣਾ ਪੰਜਾ ਡਾਕਟਰ ਦੇ ਹੱਥ 'ਤੇ ਰੱਖ ਦਿੰਦਾ ਹੈ। ਇਸ ਤੋਂ ਬਾਅਜ ਉਹ ਖ਼ੁਸ਼ੀ ਵਿਚ ਜ਼ਮੀਨ 'ਤੇ ਲੇਟ ਜਾਂਦਾ ਹੈ। ਇਹ ਵੀਡੀਓ ਤੁਰਕੀ ਦੇ ਮਸ਼ਹੂਰ ਸ਼ਹਿਰ ਇਸਤਾਂਬੁਲ ਦਾ ਦੱਸਿਆ ਜਾ ਰਿਹਾ ਹੈ। ਡਾਕਟਰ ਨੇ ਨਾ ਸਿਰਫ਼ ਕੁੱਤੇ ਦਾ ਇਲਾਜ ਕੀਤਾ ਬਲਕਿ ਬਾਅਦ ਵਿਚ ਉਸ ਨੂੰ ਖਾਣਾ ਵੀ ਖੁਆਇਆ।

ਮੀਡੀਆ ਨਾਲ ਗੱਲ ਕਰਦਿਆਂ ਡਾਕਟਰ ਬਾਨੂ ਨੇ ਕਿਹਾ ਕਿ ਕੁੱਤੇ ਦੀਆਂ ਅੱਖਾਂ ਤੋਂ ਸਾਫ਼ ਪਤਾ ਚੱਲ ਰਿਹਾ ਸੀ ਕਿ ਉਹ ਮੈਨੂੰ 'ਥੈਂਕ ਯੂ' ਕਹਿ ਰਿਹਾ ਹੈ। ਟਵਿੱਟਰ ਯੂਜ਼ਰ ਬੈਡੋਰਸ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਹੁਣ ਤੱਕ ਇਸ ਵੀਡੀਓ ਨੂੰ 12 ਲੱਖ ਤੋਂ ਵੀ ਜ਼ਿਆਦਾ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਇਸ ਨੂੰ ਇਕ ਲੱਖ ਤੋਂ ਜ਼ਿਆਦਾ ਲਾਈਕ ਵੀ ਮਿਲ ਚੁੱਕੇ ਹਨ। ਵੀਡੀਓ ਨੂੰ ਕਰੀਬ 15 ਹਜ਼ਾਰ ਵਾਰ ਰੀਟਵੀਟ ਕੀਤਾ ਗਿਆ ਹੈ।