ਇਮਰਾਨ ਖ਼ਾਨ ਦਾ ਸਹੁੰ-ਚੁੱਕ ਸਮਾਗਮ ਅੱਜ, ਨਵਜੋਤ ਸਿੱਧੂ ਲਾਹੌਰ ਪੁੱਜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਪਣੇ ਦੋਸਤ ਇਮਰਾਨ ਖ਼ਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ-ਚੁੱਕ ਸਮਾਗਮ ਵਿਚ ਸ਼ਿਰਕਤ ਕਰਨ.............

Navjot Singh Sidhu at Pakistan

ਲਾਹੌਰ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਪਣੇ ਦੋਸਤ ਇਮਰਾਨ ਖ਼ਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ-ਚੁੱਕ ਸਮਾਗਮ ਵਿਚ ਸ਼ਿਰਕਤ ਕਰਨ ਲਈ ਇਥੇ ਪਹੁੰਚ ਗਏ। ਨੀਲਾ ਸੂਟ ਪਾਈ ਅਤੇ ਗ਼ੁਲਾਬੀ ਪੱਗ ਬੰਨ੍ਹੀ ਸਿੱਧੂ ਇਥੇ ਵਾਘਾ ਸਰਹੱਦ ਰਾਹੀਂ ਪੁੱਜੇ ਜਿਥੋਂ ਉਹ ਸਮਾਗਮ ਵਿਚ ਹਿੱਸਾ ਲੈਣ ਲਈ ਇਸਲਾਮਾਬਾਦ ਜਾਣਗੇ ਜਿਹੜਾ 18 ਅਗੱਸਤ ਨੂੰ ਹੋ ਰਿਹਾ ਹੈ। ਸਿੱਧੂ ਨੇ ਪੱਤਰਕਾਰਾਂ ਨਾਲ ਕਾਵਿਕ ਲਹਿਜੇ ਵਿਚ ਗੱਲ ਕੀਤੀ। ਉਨ੍ਹਾਂ ਪਾਕਿਸਤਾਨ ਵਿਚ ਤਬਦੀਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਖ਼ਾਨ ਨੂੰ ਦੋਹਾਂ ਦੇਸ਼ਾਂ ਦੇ ਰਿਸ਼ਤੇ ਸੁਧਾਰਨ ਲਈ ਅੱਗੇ ਆਉਣਾ ਚਾਹੀਦਾ ਹੈ।

ਕਿਸੇ ਕਵਿਤਾ ਦੀ ਪੰਕਤੀ ਪੜ੍ਹਦਿਆਂ ਉਨ੍ਹਾਂ ਕਿਹਾ, 'ਹਿੰਦੁਸਤਾਨ ਜੀਵੇ, ਹਿੰਦੁਸਤਾਨ ਜੀਵੇ।' ਸਿੱਧੂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਦੋਹਾਂ ਦੇਸ਼ਾਂ ਦੇ ਰਿਸ਼ਤੇ ਸੁਧਾਰਨ ਲਈ ਪੂਰੇ ਯਤਨ ਕੀਤੇ ਸਨ। ਵਾਜਪਾਈ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, 'ਉਹ ਕਹਿੰਦੇ ਹੁੰਦੇ ਸੀ ਕਿ ਜੇ ਗੁਆਂਢੀ ਦੇ ਘਰੇ ਅੱਗ ਲੱਗੀ ਹੋਵੇ ਤਾਂ ਸਾਨੂੰ ਵੀ ਇਸ ਦਾ ਸੇਕ ਲਗਦਾ ਹੈ।' ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਨੇ ਅਪਣੀ ਕਮਜ਼ੋਰੀ ਨੂੰ ਤਾਕਤ ਵਿਚ ਬਦਲਿਆ ਹੈ ਅਤੇ ਉਨ੍ਹਾਂ ਇਹ ਤਬਦੀਲੀ ਅੱਖੀਂ ਵੇਖੀ ਹੈ। ਉਨ੍ਹਾਂ ਕਿਹਾ ਕਿ ਉਹ ਖ਼ਾਨ ਲਈ ਕਸ਼ਮੀਰੀ ਸ਼ਾਲ ਲੈ ਕੇ ਆਏ ਹਨ। (ਪੀਟੀਆਈ)