ਕਾਬੁਲ ਡਰੋਨ ਹਮਲੇ ਨੂੰ ਅਮਰੀਕਾ ਨੇ ਦੱਸਿਆ ਵੱਡੀ ਭੁੱਲ, ਹਮਲੇ ਵਿਚ ਮਾਰੇ ਗਏ ਨਿਰਦੋਸ਼ ਲੋਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ 29 ਅਗਸਤ ਨੂੰ ਕੀਤੇ ਡਰੋਨ ਹਮਲੇ ਵਿਚ ਅਪਣੀ ਗਲਤੀ ਮੰਨ ਲਈ ਹੈ।

US military admits Kabul drone strike was a mistake

ਵਾਸ਼ਿੰਗਟਨ: ਅਮਰੀਕਾ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ 29 ਅਗਸਤ ਨੂੰ ਕੀਤੇ ਡਰੋਨ ਹਮਲੇ (Kabul drone strike) ਵਿਚ ਅਪਣੀ ਗਲਤੀ ਮੰਨ ਲਈ ਹੈ। ਅਮਰੀਕਾ (US military) ਨੇ ਇਕ ਬਿਆਨ ਵਿਚ ਕਿਹਾ ਕਿ ਅਤਿਵਾਦੀਆਂ ਦੇ ਸ਼ੱਕ ਵਿਚ ਜੋ ਰਾਕੇਟ ਦਾਗਿਆ ਗਿਆ ਸੀ, ਉਹ ਭੁੱਲ ਸੀ। ਜਿਸ ਕਾਰ ਉੱਤੇ ਰਾਕੇਟ ਡਿੱਗਿਆ, ਉਸ ਵਿਚ ਅਫ਼ਗਾਨਿਸਤਾਨ ਵਿਚ ਬਚਾਅ ਕਾਰਜ ਵਿਚ ਲੱਗੇ ਵਰਕਰ ਸਨ।

ਹੋਰ ਪੜ੍ਹੋ: ਵੱਡੀ ਖ਼ਬਰ: ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀ ਮੀਟਿੰਗ ਅੱਜ, ਹੋ ਸਕਦਾ ਹੈ ਵੱਡਾ ਫੈਸਲਾ

ਇਸ ਹਮਲੇ ਵਿਚ 7 ਬੱਚਿਆਂ ਸਮੇਤ 10 ਨਿਰਦੋਸ਼ ਲੋਕ ਮਾਰੇ ਗਏ। 19 ਅਗਸਤ ਨੂੰ ਇਸ ਮਾਮਲੇ ਵਿਚ ਬੱਚਿਆਂ ਸਮੇਤ ਕਈ ਆਮ ਨਾਗਰਿਕ ਮਾਰੇ ਗਏ ਸਨ ਪਰ ਉਸ ਤੋਂ ਚਾਰ ਦਿਨ ਬਾਅਦ ਵੀ ਪੇਂਟਾਗਨ ਅਧਿਕਾਰੀਆਂ (Pentagon officials) ਨੇ ਕਿਹਾ ਸੀ ਕਿ ਇਹ ਬਿਲਕੁਲ ਸਹੀ ਹਮਲਾ ਸੀ।

ਹੋਰ ਪੜ੍ਹੋ: ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਸਸਤਾ! 6 ਰਾਜਾਂ ਨੇ ਪੈਟਰੋਲ-ਡੀਜ਼ਲ ਨੂੰ GST ਅਧੀਨ ਲਿਆਉਣ ਦਾ ਕੀਤਾ ਵਿਰੋਧ

ਮੀਡੀਆ ਨੇ ਬਾਅਦ ਵਿਚ ਇਸ ਘਟਨਾ ਬਾਰੇ ਅਮਰੀਕੀ ਬਿਆਨਾਂ ਉੱਤੇ ਸ਼ੱਕ ਜਤਾਉਣਾ ਸ਼ੁਰੂ ਕਰ ਦਿੱਤਾ ਅਤੇ ਰਿਪੋਰਟ ਦਿੱਤੀ ਕਿ ਜਿਸ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਸ ਦਾ ਚਾਲਕ ਇਕ ਅਮਰੀਕੀ ਮਾਨਵਤਾਵਾਦੀ ਸੰਗਠਨ ਦਾ ਕਰਮਚਾਰੀ ਸੀ। ਖ਼ਬਰ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪੈਂਟਾਗਨ ਦੇ ਇਸ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਹੈ ਕਿ ਗੱਡੀ ਵਿਚ ਵਿਸਫੋਟਕ ਸਨ।