ਕਾਬੁਲ ਏਅਰਪੋਰਟ 'ਤੇ ਦਾਗੇ ਗਏ ਰਾਕੇਟ, ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਹਮਲੇ ਨੂੰ ਕੀਤਾ ਨਾਕਾਮ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸੋਮਵਾਰ ਸਵੇਰੇ ਕਈ ਰਾਕੇਟ ਮੰਡਰਾਉਂਦੇ ਹੋਏ ਦਿਖਾਈ ਦਿੱਤੇ।
ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ (Kabul airport) ਵਿਚ ਸੋਮਵਾਰ ਸਵੇਰੇ ਕਈ ਰਾਕੇਟ (Rockets fired at Kabul airport) ਮੰਡਰਾਉਂਦੇ ਹੋਏ ਦਿਖਾਈ ਦਿੱਤੇ। ਚਸ਼ਮਦੀਦਾਂ ਅਤੇ ਸੁਰੱਖਿਆ ਸੂਤਰਾਂ ਅਨੁਸਾਰ ਕਾਬੁਲ ਹਵਾਈ ਅੱਡੇ 'ਤੇ ਕਈ ਰਾਕੇਟ ਵੀ ਦਾਗੇ ਗਏ। ਨਿਊਜ਼ ਏਜੰਸੀ ਏਐਫਪੀ ਨੇ ਇਹ ਜਾਣਕਾਰੀ ਦਿੱਤੀ।
ਹੋਰ ਪੜ੍ਹੋ: Tokyo Paralympics: ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਅੱਜ ਦੇਸ਼ ਦੀ ਝੋਲੀ ਪਾਏ 4 ਤਮਗੇ
ਹਵਾਈ ਅੱਡੇ ਦੇ ਨੇੜੇ ਕਈ ਥਾਵਾਂ 'ਤੇ ਧੂੰਆਂ ਉੱਠਦਾ ਵੇਖਿਆ ਗਿਆ। ਹਵਾਈ ਅੱਡੇ 'ਤੇ ਸਥਾਪਤ ਕੀਤੀ ਗਈ ਮਿਜ਼ਾਈਲ ਰੱਖਿਆ ਪ੍ਰਣਾਲੀ (Missile Defense System) ਦੁਆਰਾ ਰਾਕੇਟ ਨੂੰ ਰੋਕੇ ਜਾਣ ਬਾਰੇ ਵੀ ਜਾਣਕਾਰੀ ਮਿਲੀ ਹੈ। ਸਥਾਨਕ ਲੋਕਾਂ ਨੇ ਕਾਬੁਲ ਹਵਾਈ ਅੱਡੇ 'ਤੇ ਸਥਾਪਤ ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਆਵਾਜ਼ ਸੁਣੀ।
ਹੋਰ ਪੜ੍ਹੋ: Tokyo Paralympics: ਭਾਰਤ ਦੀ ਅਵਨੀ ਲੇਖਾਰਾ ਨੇ ਰਚਿਆ ਇਤਿਹਾਸ, ਸ਼ੂਟਿੰਗ ਵਿਚ ਜਿੱਤਿਆ ਸੋਨ ਤਮਗਾ
ਸਥਾਨਕ ਲੋਕਾਂ ਨੇ ਸੜਕ 'ਤੇ ਟੁਕੜੇ ਡਿੱਗਣ ਦੀ ਵੀ ਸੂਚਨਾ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਹਵਾਈ ਅੱਡੇ ਦੀ ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਘੱਟੋ ਘੱਟ ਇਕ ਰਾਕੇਟ ਨੂੰ ਰੋਕਿਆ ਹੈ। ਰਾਕੇਟ ਹਮਲੇ ਵਿਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।