Myanmar jets strike: ਹਵਾਈ ਹਮਲਿਆਂ ਨਾਲ ਦਹਿਲਿਆ ਮਿਆਂਮਾਰ; ਅੱਠ ਬੱਚਿਆਂ ਸਮੇਤ 11 ਨਾਗਰਿਕਾਂ ਦੀ ਮੌਤ
ਪਿੰਡ 'ਤੇ ਫ਼ੌਜੀ ਹਵਾਈ ਹਮਲਿਆਂ ਵਿਚ ਅੱਠ ਬੱਚਿਆਂ ਸਮੇਤ ਘੱਟੋ-ਘੱਟ 11 ਨਾਗਰਿਕ ਮਾਰੇ ਗਏ ਹਨ
Myanmar jets strike: ਪ੍ਰਮੁੱਖ ਵਿਰੋਧੀ ਸਮੂਹਾਂ ਅਤੇ ਇਲਾਕਾ ਨਿਵਾਸੀਆਂ ਨੇ ਸ਼ੁਕਰਵਾਰ ਨੂੰ ਦਾਅਵਾ ਕੀਤਾ ਕਿ ਮਿਆਂਮਾਰ ਦੇ ਪੱਛਮੀ ਖੇਤਰ ਦੇ ਇਕ ਪਿੰਡ 'ਤੇ ਫ਼ੌਜੀ ਹਵਾਈ ਹਮਲਿਆਂ ਵਿਚ ਅੱਠ ਬੱਚਿਆਂ ਸਮੇਤ ਘੱਟੋ-ਘੱਟ 11 ਨਾਗਰਿਕ ਮਾਰੇ ਗਏ ਹਨ।
ਸਥਾਨਕ ਮੀਡੀਆ ਦੀਆਂ ਆਨਲਾਈਨ ਰੀਪੋਰਟਾਂ ਅਨੁਸਾਰ, ਚਿਨ ਸੂਬੇ ਵਿਚ ਮਾਟੂਪੀ ਟਾਊਨਸ਼ਿਪ ਦੇ ਦੱਖਣ ਵਿਚ ਸਥਿਤ ਵੁਇਲੂ ਪਿੰਡ ਵਿਚ ਬੁਧਵਾਰ ਨੂੰ ਹੋਏ ਹਮਲੇ ਵਿਚ ਚਾਰ ਲੋਕ ਜ਼ਖਮੀ ਹੋ ਗਏ। ਫੌਜੀ ਸਰਕਾਰ ਨੇ ਕਿਸੇ ਵੀ ਟਿਕਾਣੇ 'ਤੇ ਹਮਲੇ ਦਾ ਐਲਾਨ ਨਹੀਂ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮੁਖੀ ਨੇ ਇਕ ਬਿਆਨ ਜਾਰੀ ਕਰਕੇ ਮਿਆਂਮਾਰ ਦੀਆਂ ਸਾਰੀਆਂ ਪਾਰਟੀਆਂ ਨੂੰ ਫੌਜੀ ਕਾਰਵਾਈਆਂ ਵਿਚ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਜੋ ਨਾਗਰਿਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
(For more news apart from 11 civilians killed as Myanmar jets strike, stay tuned to Rozana Spokesman)