International News: ਆਸਟ੍ਰੀਆ ਦੇ ਰਾਸ਼ਟਰਪਤੀ ਨੂੰ ਮਾਲਡੋਵਾ ’ਚ ਰਾਸ਼ਟਰਪਤੀ ਦੇ ਪਾਲਤੂ ਕੁੱਤੇ ਨੇ ਕੱਟਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੱਸਿਆ, 'ਜ਼ਖ਼ਮ ਮਾਮੂਲੀ ਸੀ ਅਤੇ ਬੇਲੇਨ ਨੂੰ ਤੁਰੰਤ ਜ਼ਰੂਰੀ ਇਲਾਜ ਦਿੱਤਾ ਗਿਆ'

File Photo

Berlin: ਮੋਲਡੋਵਾ ਦੇ ਸਰਕਾਰੀ ਦੌਰੇ ’ਤੇ ਆਏ ਆਸਟ੍ਰੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੈਨ ਡੇਰ ਬੇਲੇਨ ਨੂੰ ਉਸ ਸਮੇਂ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਮੋਲਡੋਵਾ ਦੇ ਰਾਸ਼ਟਰਪਤੀ ਮੇਈ ਸੰਦੂ ਦੇ ਪਾਲਤੂ ਕੁੱਤੇ ਨੇ ਉਨ੍ਹਾਂ ਦਾ ਹੱਥ ਵੱਢ ਲਿਆ।

ਮੋਲਡੋਵਾ ਮੀਡੀਆ ਵਲੋਂ ਪ੍ਰਸਾਰਿਤ ਇਕ ਵੀਡੀਉ ’ਚ, ਬੇਲੇਨ ਨੂੰ ਰਾਜਧਾਨੀ ਚਿਸੀਨਾਉ ਦੇ ਦੌਰੇ ਦੌਰਾਨ ਰਾਸ਼ਟਰਪਤੀ ਸੰਦੂ ਨਾਲ ਖੜ੍ਹਾ ਵੇਖਿਆ ਜਾ ਸਕਦਾ ਹੈ, ਉਨ੍ਹਾਂ ਦੇ ਪਾਲਤੂ ਕੁੱਤੇ ਕੋਡਰੂਟ ਵੀ ਨੇੜੇ ਖੜ੍ਹੇ ਹਨ। ਜਿਊ ਹੀ ਬੇਲੇਨ ਉਸ ਨੂੰ ਪਿਆਰ ਕਰਨ ਲਈ ਕੋਡਰੂਟ ਵਲ ਝੁਕਦੇ ਹਨ, ਉਸ ਨੇ ਬੇਲੇਨ ਦੇ ਹੱਥ ’ਤੇ ਚੱਕ ਮਾਰ ਲਿਆ।

ਬੇਲੇਨ ਦੇ ਦਫ਼ਤਰ ਨੇ ਜਰਮਨ ਨਿਊਜ਼ ਏਜੰਸੀ ਨੂੰ ਦਸਿਆ ਕਿ ਜ਼ਖ਼ਮ ਮਾਮੂਲੀ ਸੀ ਅਤੇ ਬੇਲੇਨ ਨੂੰ ਤੁਰਤ ਜ਼ਰੂਰੀ ਇਲਾਜ ਦਿਤਾ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਆਸਟ੍ਰੀਆ ਦੇ ਰਾਸ਼ਟਰਪਤੀ ਪੂਰੀ ਤਰ੍ਹਾਂ ਸਿਹਤਮੰਦ ਹਨ।

ਆਸਟ੍ਰੀਆ ਦੇ ਰਾਸ਼ਟਰਪਤੀ ਨੇ ਸ਼ੁਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਇੰਸਟਾਗ੍ਰਾਮ’ ’ਤੇ ਘਟਨਾ ਬਾਰੇ ਪੋਸਟ ਕੀਤਾ, ‘‘ਜੋ ਕੋਈ ਵੀ ਮੈਨੂੰ ਜਾਣਦਾ ਹੈ ਉਹ ਜਾਣਦਾ ਹੈ ਕਿ ਮੈਂ ਕੁੱਤਿਆਂ ਨੂੰ ਪਿਆਰ ਕਰਦਾ ਹਾਂ ਅਤੇ ਉਸ ਦੇ ਉਤਸ਼ਾਹ ਨੂੰ ਸਮਝ ਸਕਦਾ ਹਾਂ।’’

(For more news apart from A dog bitten the president, stay tuned to Rozana Spokesman)