ਵਿਰੋਧੀ ਦਲ ਵੱਲੋਂ ਪ੍ਰਧਾਨ ਮੰਤਰੀ ਥੇਰੇਸਾ ਮੈਅ ਵਿਰੁਧ ਅਵਿਸ਼ਵਾਸ ਮਤਾ ਪੇਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰਬਿਨ ਨੇ ਕਿਹਾ ਕਿ ਇਸ ਹਫਤੇ ਵੋਟਾਂ ਨੂੰ ਯਕੀਨੀ ਬਣਾਉਣ ਲਈ ਮੇਰੇ ਹਿਸਾਬ ਨਾਲ ਇਹ ਇਕਲੌਤਾ ਰਾਹ ਸੀ।

Prime Minister Theresa May

ਲੰਡਨ, ( ਭਾਸ਼ਾ ) : ਬ੍ਰਿਟੇਨ ਵਿਖੇ ਵਿਰੋਧੀ ਦਲ ਦੇ ਨੇਤਾ ਜੇਰੇਮੀ ਕੋਰਬਿਨ ਨੇ ਪ੍ਰਧਾਨ ਮੰਤਰੀ ਥੇਰੇਸਾ ਮੈਅ ਵਿਰੁਧ ਸੰਸਦ ਵਿਚ ਗ਼ੈਰ-ਬਾਈਡਿੰਗ ਅਵਿਸ਼ਵਾਸ ਮਤਾ ਪੇਸ਼ ਕੀਤਾ ਹੈ। ਮਤੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੰਸਦ ਮੰਤਰੀਆਂ ਨੂੰ ਕਿਹਾ ਸੀ ਕਿ ਇਸ ਤਰ੍ਹਾਂ ਬਾਰ-ਬਾਰ ਵੋਟਿੰਗ ਕਰਵਾਉਣ ਨਾਲ ਨਵੇਂ ਸਾਲ ਵਿਚ ਉਹਨਾਂ ਦੇ ਬ੍ਰੇਜਿਕਟ ਸਮਝੌਤੇ 'ਤੇ ਹੋਣ ਵਾਲੀ ਵੋਟਾਂ ਦੀ ਵੰਡ ਵਿਚ ਹੋਰ ਦੇਰੀ ਹੋਵੇਗੀ।

ਥੇਰੇਸਾ ਨੇ ਕਿਹਾ ਕਿ ਇਸ ਸੌਦੇ 'ਤੇ ਵੋਟਿੰਗ 14 ਜਨਵਰੀ ਤੋਂ ਸ਼ੁਰੂ ਹੋ ਕੇ ਹਰ ਹਫਤੇ ਹੋਵੇਗੀ। ਹਾਰ ਦੇ ਅੰਦਾਜ਼ੇ ਨੂੰ ਵੇਖਦੇ ਹੋਏ 11 ਦਸੰਬਰ ਨੂੰ ਨਿਰਧਾਰਤ ਵੋਟਾਂ ਟਾਲ ਦਿਤੀਆਂ ਗਈਆਂ ਸਨ। ਲੇਬਰ ਪਾਰਟੀ ਦੇ ਨੇਤਾ ਕੋਰਬਿਨ ਨੇ ਸੰਸਦ ਵਿਚ ਮਤਾ ਰੱਖਣ ਤੋਂ ਪਹਿਲਾਂ ਸੰਸਦ ਮੰਤਰੀਆਂ ਨੂੰ ਕਿਹਾ ਕਿ ਬੇਮਤਲਬ ਵੋਟਾਂ ਦੇ ਲਈ ਹਾਊਸ ਆਫ਼ ਕਾਮਨਜ ਨੂੰ ਇਜਾਜ਼ਤ ਦੇਣ ਵਿਚ ਅਸਫਲ ਰਹੀ ਪ੍ਰਧਾਨ ਮੰਤਰੀ ਵਿਚ

ਇਸ ਸਦਨ ਨੂੰ ਕੋਈ ਵਿਸ਼ਵਾਸ ਨਹੀਂ ਹੈ। ਕੋਰਬਿਨ ਨੇ ਕਿਹਾ ਕਿ ਇਸ ਹਫਤੇ ਵੋਟਾਂ ਨੂੰ ਯਕੀਨੀ ਬਣਾਉਣ ਲਈ ਮੇਰੇ ਹਿਸਾਬ ਨਾਲ ਇਹ ਇਕਲੌਤਾ ਰਾਹ ਸੀ। ਸਰਕਾਰ ਨੂੰ ਗੈਰ-ਬਾਈਡਿੰਗ ਵੋਟਾਂ 'ਤੇ ਸਹਿਮਤ ਹੋਣਾ ਪਵੇਗਾ ਅਤੇ ਜੇਕਰ ਇਹ ਕਾਮਯਾਬ ਹੋ ਵੀ ਜਾਵੇ ਤਾਂ ਵੀ ਥੇਰੇਸਾ ਮੈਅ ਦੇ ਲਈ ਇਸ ਅਹੁਦੇ ਨੂੰ ਛੱਡਣਾ ਲਾਜ਼ਮੀ ਨਹੀਂ ਹੋਵੇਗਾ।