ਦੋਸਤੀ ਦੇ ਚੱਕਰ 'ਚ ਗ਼ੈਰ ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਗਏ ਹਾਮਿਦ ਦੀ ਰਿਹਾਈ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਟਾਰੀ ਬਾਰਡਰ 'ਤੇ ਹਾਮਿਦ ਨੂੰ ਲੈਣ ਲਈ ਉਹਨਾਂ ਦੇ ਮਾਤਾ-ਪਿਤਾ ਅਤੇ ਭਰਾ ਪੁੱਜ ਚੁੱਕੇ ਹਨ।

Hamid Nehal Ansari

ਮੁੰਬਈ, ( ਭਾਸ਼ਾ ) : ਪਾਕਸਤਾਨੀ ਲੜਕੀ ਨਾਲ ਫੇਸਬੁਕ ਰਾਹੀ ਹੋਈ ਦੋਸਤੀ ਤੋਂ ਬਾਅਦ ਗ਼ੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲੇ ਮੁੰਬਈ ਦੇ ਹਾਮਿਦ ਅੰਸਾਰੀ (33) ਦੀ 6 ਸਾਲ ਬਾਅਜ ਅੱਜ ਅਪਣੇ ਦੇਸ਼ ਵਾਪਸੀ ਹੋਵੇਗੀ। 2012 ਵਿਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।  ਪਾਕਿਸਤਾਨੀ ਫ਼ੌਜੀ ਅਦਾਲਤ ਨੇ ਫਰਜ਼ੀ ਪਾਕਿਸਤਾਨੀ ਪਛਾਣ ਪੱਤਰ ਰੱਖਣ ਦੇ ਦੋਸ਼ ਵਿਚ ਹਾਮਿਦ ਨੂੰ 15 ਦਸੰਬਰ 2015 ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਅਟਾਰੀ ਬਾਰਡਰ 'ਤੇ ਹਾਮਿਦ ਨੂੰ ਲੈਣ ਲਈ ਉਹਨਾਂ ਦੇ ਮਾਤਾ-ਪਿਤਾ ਅਤੇ ਭਰਾ ਪੁੱਜ ਚੁੱਕੇ ਹਨ।

ਹਾਮਿਦ ਦੀ ਮਾਂ ਫੌਜੀਆ ਮੁੰਬਈ ਵਿਖੇ ਇਕ ਕਾਲਜ ਵਿਚ ਉਪ-ਮੁਖੀ ਹਨ। ਕਾਬੁਲ ਤੋਂ ਨੌਕਰੀ ਦਾ ਬੁਲਾਵਾ ਆਉਣ ਦੀ ਗੱਲ ਕਰ ਕੇ ਹਾਮਿਦ ਨਵੰਬਰ 2012 ਨੂੰ ਮੁੰਬਈ ਤੋਂ ਅਫਗਾਨਿਸਤਾਨ ਗਿਆ ਸੀ। ਇਸ ਤੋਂ ਬਾਅਦ ਉਹ ਫਰਜ਼ੀ ਪਛਾਣ ਪੱਤਰ ਦਿਖਾ ਕੇ ਪਾਕਿਸਤਾਨ ਪਹੁੰਚ ਗਿਆ।  ਉਸ ਦੀ ਪ੍ਰੇਮਿਕਾ ਨੇ ਹੀ ਉਸ ਲਈ ਇਕ ਰੈਸਟ ਹਾਊਸ ਵਿਚ ਰੁਕਣ ਦਾ ਪ੍ਰਬੰਧ ਕੀਤਾ ਸੀ। 12 ਨਵੰਬਰ ਨੂੰ ਭਾਰਤੀ ਜਾਸੂਸ ਹੋਣ ਦੇ ਦੋਸ਼ ਵਿਚ ਹਾਮਿਦ ਨੂੰ ਇਸੇ ਰੈਸਟ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ

ਜਾਂਚ ਵਿਚ ਪਤਾ ਲਗਾ ਕਿ ਫਰਜ਼ੀ ਪਛਾਣ ਪੱਤਰ ਉਸ ਨੂੰ ਉਸ ਦੀ ਪ੍ਰੇਮਿਕਾ ਨੇ ਹੀ ਭੇਜਿਆ ਸੀ। ਫ਼ੌਜ ਦੀ ਕੋਰਟ ਦੇ ਫੈਸਲੇ ਵਿਰੁਧ ਹਾਮਿਦ ਨੇ ਉਥੇ ਹਾਈਕਰੋਟ ਵਿਚ ਪਟੀਸ਼ਨ ਦਾਖਲ ਕਰ ਕੇ ਅਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਅਗਸਤ 2018 ਵਿਚ ਕੋਰਟ ਨੇ ਹਾਮਿਦ ਦੀ ਪਟੀਸ਼ਨ ਖਾਰਜ ਕਰ ਦਿਤੀ। ਦਰਅਸਲ ਗ੍ਰਹਿ ਮੰਤਰਾਲੇ ਨੇ ਕੋਰਟ ਨੂੰ ਭਰੋਸਾ ਦਿਤਾ ਸੀ ਕਿ

ਉਹਨਾਂ ਨੂੰ 15 ਦੰਸਬਰ ਨੂੰ ਰਿਹਾ ਕਰ ਦਿਤਾ ਜਾਵੇਗਾ। ਹਾਮਿਦ ਦਾ ਪਰਵਾਰ ਵਰਸੋਵਾ ਮੈਟਰੋ ਸਟੇਸ਼ਨ ਦੇ ਨੇੜੇ ਰਹਿੰਦਾ ਹੈ। ਹਾਮਿਦ ਦੇ ਮਾਤਾ-ਪਿਤਾ ਨੇ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ਾਂ ਦੌਰਾਨ ਅਪਣਾ ਜੱਦੀ ਘਰ ਵੇਚ ਕੇ ਦਿਲੀ ਆਉਣਾ ਪਿਆ ਤਾਂ ਕਿ ਉਹ ਹਰ ਹਫਤੇ ਪਾਕਿਸਤਾਨ ਹਾਈ ਕਮਿਸ਼ਨ ਵਿਖੇ ਜਾ ਕੇ ਬੇਟੇ ਦੀ ਰਿਹਾਈ ਦੇ ਮਾਮਲੇ ਵਿਚ ਬੇਨਤੀ ਕਰ ਸਕਣ। ਹਾਮਿਦ ਦੇ ਪਿਤਾ ਨੇ ਅਪਣੇ ਬੈਂਕ ਦੀ ਨੌਕਰੀ ਵੀ ਛੱਡ ਦਿਤੀ।