ਬਰਗਰ ਲੈਣ ਲਈ ਆਮ ਲੋਕਾਂ ਦੀ ਤਰ੍ਹਾਂ ਕਤਾਰ 'ਚ ਲਗੇ ਬਿਲ ਗੇਟਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ ਹੈ ਕਿ ਅਮੀਰ ਲੋਕਾਂ ਦਾ ਰਵੱਈਆ ਇਸ ਤਰ੍ਹਾਂ ਦਾ ਹੁੰਦਾ ਹੈ।

Billionaire Bill Gates

ਵਾਸ਼ਿੰਗਟਨ : ਸਿਲਿਕਨ ਵੈਲੀ ਦੇ ਬਾਦਸ਼ਾਹ ਬਿਲ ਗੇਟਸ ਨੇ ਬਰਗਰ ਲੈਣ ਲਈ ਕਤਾਰ ਵਿਚ ਲਗ ਕੇ ਆਮ ਲੋਕਾਂ ਲਈ ਇਕ ਮਿਸਾਲ ਪੇਸ਼ ਕੀਤੀ ਹੈ। ਬਿਲ ਗੇਟਸ ਮਾਈਕਰੋਸਾਫ਼ਟ ਦੇ ਸੰਸਥਾਪਕ ਹੋਣ ਦੇ ਨਾਲ ਹੀ ਦੁਨੀਆਂ ਦੀ ਸੱਭ ਤੋਂ ਵੱਡੀ ਚੈਰਿਟੀ ਵੀ ਚਲਾਉਂਦੇ ਹਨ। ਪਰ ਫਿਰ ਵੀ ਬਰਗਰ ਲੈਣ ਲਈ ਉਹਨਾਂ ਨੇ ਆਮ ਲੋਕਾਂ ਦੀ ਤਰ੍ਹਾਂ  ਕਤਾਰ ਵਿਚ ਲਗਣ ਨੂੰ ਤਰਜ਼ੀਹ ਦਿਤੀ।

ਕਤਾਰ ਵਿਚ ਲਗੇ ਹੋਏ ਬਿਲ ਗੇਟਸ ਦੀ ਇਹ ਤਸਵੀਰ ਮਾਈਕਰੋਸਾਫ਼ਟ ਐਲੂਮਨੀ ਗਰੁੱਪ ਵਿਚ ਪੋਸਟ ਕੀਤੀ ਗਈ ਜਿਸ ਨੂੰ ਬਾਅਦ ਵਿਚ ਗਰੁੱਪ ਦੇ ਇਕ ਮੈਂਬਰ ਨੇ ਫੇਸਬੁਕ 'ਤੇ ਪੋਸਟ ਕੀਤਾ। ਇਹ ਤਸਵੀਰ ਤੁਰਤ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ ਹੈ ਕਿ ਅਮੀਰ ਲੋਕਾਂ ਦਾ ਰਵੱਈਆ ਇਸ ਤਰ੍ਹਾਂ ਦਾ ਹੁੰਦਾ ਹੈ। ਇਹ ਪੋਸਟ ਬਹੁਤ ਸਾਰੇ ਲੋਕਾਂ ਵੱਲੋਂ ਪੰਸਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਨੂੰ ਸਾਂਝਾ ਵੀ ਕਰ ਰਹੇ ਹਨ।