ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅਹੁਦੇ ਤੋਂ ਅਸਤੀਫ਼ੇ ਦਾ ਕੀਤਾ ਐਲਾਨ, ਕਿਹਾ- ਹੁਣ ਸਮਾਂ ਆ ਗਿਆ ਹੈ

ਏਜੰਸੀ

ਖ਼ਬਰਾਂ, ਕੌਮਾਂਤਰੀ

7 ਫ਼ਰਵਰੀ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਦੇਣਗੇ ਅਸਤੀਫ਼ਾ

New Zealand PM Jacinda Ardern announces resignation

 

ਆਕਲੈਂਡ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਗਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵੇਗੀ। ਜੈਸਿੰਡਾ 7 ਫਰਵਰੀ ਨੂੰ ਲੇਬਰ ਪਾਰਟੀ ਦੇ ਨੇਤਾ ਦਾ ਅਹੁਦਾ ਵੀ ਛੱਡ ਦੇਵੇਗੀ। ਜੈਸਿੰਡਾ ਨੇ ਆਪਣੇ 6 ਸਾਲ ਦੇ ਕਾਰਜਕਾਲ ਨੂੰ ਕਾਫੀ ਚੁਣੌਤੀਪੂਰਨ ਦੱਸਿਆ ਹੈ।

ਇਹ ਵੀ ਪੜ੍ਹੋ: ਤੈਅ ਸਮੇਂ ਤੋਂ 5 ਘੰਟੇ ਪਹਿਲਾਂ ਹੀ ਜਹਾਜ਼ ਨੇ ਭਰੀ ਉਡਾਣ, ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀਆਂ ਨੇ ਕੀਤਾ ਹੰਗਾਮਾ  

ਅਸਤੀਫੇ ਦਾ ਐਲਾਨ ਕਰਦੇ ਹੋਏ ਜੈਸਿੰਡਾ ਨੇ ਕਿਹਾ- ਹੁਣ ਸਮਾਂ ਆ ਗਿਆ ਹੈ। ਮੇਰੇ ਕੋਲ ਹੋਰ 4 ਸਾਲਾਂ ਲਈ ਅਗਵਾਈ ਕਰਨ ਦੀ ਹਿੰਮਤ ਨਹੀਂ ਹੈ। ਨਿਊਜ਼ੀਲੈਂਡ ਵਿਚ ਅਕਤੂਬਰ 2023 ਵਿਚ ਚੋਣਾਂ ਹੋਣੀਆਂ ਹਨ। ਜੈਸਿੰਡਾ ਨੇ ਕਿਹਾ ਕਿ ਉਹ ਚੋਣ ਨਹੀਂ ਲੜੇਗੀ। ਇਸ ਦੇ ਨਾਲ ਹੀ ਲੇਬਰ ਪਾਰਟੀ 22 ਜਨਵਰੀ ਨੂੰ ਆਪਣੇ ਨਵੇਂ ਨੇਤਾ ਦੀ ਚੋਣ ਕਰੇਗੀ। ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਲਈ ਦਾਅਵਾ ਨਹੀਂ ਕਰਨਗੇ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਨਾਲ ਸੜਕ ’ਤੇ ਬਿਤਾਏ ਕੁੱਝ ਲਮਹੇ 

ਜੈਸਿੰਡਾ ਨੇ ਕਿਹਾ- ਮੈਂ ਇਸ ਲਈ ਨਹੀਂ ਜਾ ਰਹੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਅਸੀਂ ਅਗਲੀ ਚੋਣ ਨਹੀਂ ਜਿੱਤ ਸਕਦੇ। ਮੈਂ ਜਾ ਰਹੀ ਹਾਂ ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਜਿੱਤ ਸਕਦੇ ਹਾਂ ਅਤੇ ਅਸੀਂ ਜਿੱਤਾਂਗੇ। ਮੇਰਾ ਅਸਤੀਫਾ 7 ਫਰਵਰੀ ਤੋਂ ਬਾਅਦ ਲਾਗੂ ਹੋਵੇਗਾ। ਅਸਤੀਫ਼ੇ ਪਿੱਛੇ ਕੋਈ ਰਾਜ਼ ਨਹੀਂ ਹੈ। ਮੈਂ ਵੀ ਇਨਸਾਨ ਹਾਂ। ਮੈਂ ਜਿੰਨਾ ਹੋ ਸਕਿਆ, ਕੀਤਾ। ਜਿੰਨਾ ਚਿਰ ਮੈਂ ਕਰ ਸਕਦੀ ਸੀ, ਮੈਂ ਇਹ ਕੀਤਾ ਅਤੇ ਹੁਣ ਮੇਰੇ ਲਈ ਅਸਤੀਫਾ ਦੇਣ ਦਾ ਸਮਾਂ ਆ ਗਿਆ ਹੈ।"

ਇਹ ਵੀ ਪੜ੍ਹੋ: ਸਰਦੀਆਂ ’ਚ ਵੱਧ ਜਾਂਦੈ ਦਿਲ ਦੇ ਦੌਰੇ ਦਾ ਜ਼ਿਆਦਾ ਖ਼ਤਰਾ, ਇਸ ਤਰ੍ਹਾਂ ਕਰੋ ਬਚਾਅ 

ਜੈਸਿੰਡਾ ਆਰਡਨ ਦਾ ਜਨਮ 26 ਜੁਲਾਈ 1980 ਨੂੰ ਹੈਮਿਲਟਨ ਨਿਊਜ਼ੀਲੈਂਡ ਵਿਚ ਹੋਇਆ ਸੀ। ਉਹਨਾਂ ਦੇ ਪਿਤਾ ਰੌਸ ਆਰਡਨ ਇਕ ਪੁਲਿਸ ਅਫਸਰ ਅਤੇ ਮਾਂ ਲੌਰੇਲ ਕੁੱਕ ਸਨ। ਜੈਸਿੰਡਾ ਹਮੇਸ਼ਾ ਰਾਜਨੀਤੀ ਵਿਚ ਦਿਲਚਸਪੀ ਰੱਖਦੀ ਸੀ। ਇਸੇ ਕਰਕੇ ਉਹ 2001 ਵਿਚ ਸਿਰਫ਼ 18 ਸਾਲ ਦੀ ਉਮਰ ਵਿਚ ਨਿਊਜ਼ੀਲੈਂਡ ਦੀ ਲੇਬਰ ਪਾਰਟੀ ਵਿਚ ਸ਼ਾਮਲ ਹੋ ਗਈ ਸੀ। ਉਸ ਨੇ ਤਤਕਾਲੀ ਪ੍ਰਧਾਨ ਮੰਤਰੀ ਹੈਲਨ ਕਲਾਰਕ ਲਈ ਖੋਜਕਾਰ ਵਜੋਂ ਕੰਮ ਕੀਤਾ। ਉਹ 2017 ਵਿਚ 37 ਸਾਲ ਦੀ ਉਮਰ ਵਿਚ ਨਿਊਜ਼ੀਲੈਂਡ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ ਬਣੀ। ਉਦੋਂ ਤੋਂ ਉਹ ਬਹੁਤ ਸਾਰੇ ਸੰਕਟਾਂ ਨੂੰ ਵਧੀਆ ਤਰੀਕੇ ਨਾਲ ਨਜਿੱਠਣ ਕਾਰਨ ਚਰਚਾ ਵਿਚ ਹਨ।