ਪੰਜਾਬੀਆਂ ਲਈ ਵੱਡੀ ਖੁਸ਼ਖਬਰੀ.. ਵਿਦੇਸ਼ ਮੰਤਰਾਲੇ ਨੇ ਕੀਤਾ ਵੱਡਾ ਐਲਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਅੰਮ੍ਰਿਤਸਰ ਤੋਂ ਲੰਡਨ ਲਈ 4 ਹੋਰ ਸਿੱਧੀਆਂ ਉਡਾਣਾਂ ਨੂੰ ਵਿਦੇਸ਼ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ..

file photo

ਜਲੰਧਰ : ਅੰਮ੍ਰਿਤਸਰ ਤੋਂ ਲੰਡਨ ਲਈ 4 ਹੋਰ ਸਿੱਧੀਆਂ ਉਡਾਣਾਂ ਨੂੰ ਵਿਦੇਸ਼ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸਦਾ ਸਾਰਾ ਸਿਹਰਾ ਬ੍ਰਿਟਿਸ਼ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੂੰ ਜਾਂਦਾ ਹੈ ਕਿਉਂਕਿ ਉਹ ਨਿਰੰਤਰ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਉਹਨਾਂ ਨੇ ਖ਼ੁਦ ਇਸ ਵਿੱਚ ਬਹੁਤ ਖੁਸ਼ੀ ਜਤਾਈ ਹੈ ਅਤੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਤੋਂ ਲੰਡਨ ਲਈ ਪਹਿਲੀ ਉਡਾਣ 21 ਅਪ੍ਰੈਲ, ਦੂਜੀ 23 ਅਪ੍ਰੈਲ, ਤੀਜੀ 25 ਅਪ੍ਰੈਲ ਅਤੇ ਚੌਥੀ 27 ਅਪ੍ਰੈਲ ਨੂੰ ਚੱਲੇਗੀ। 

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬ੍ਰਿਟਿਸ਼ ਲੋਕਾਂ ਦੁਆਰਾ ਉਡਾਣਾਂ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਫਸੇ ਲੋਕਾਂ ਨੂੰ ਵਾਪਸ ਆਉਣ ਵਿੱਚ ਰਾਹਤ ਮਿਲ ਸਕੇ। ਉਹਨਾਂ ਕਿਹਾ ਕਿ ਉਹ ਸਮਝਦੇ ਹਨ ਕਿ ਬ੍ਰਿਟੇਨ ਦੇ ਹੋਰ ਬਹੁਤ ਸਾਰੇ ਨਾਗਰਿਕ ਪੰਜਾਬ ਸਮੇਤ ਭਾਰਤ ਵਿੱਚ ਕਈ ਥਾਵਾਂ ਤੇ ਫਸੇ ਹੋਏ ਹਨ।

ਵਿਦੇਸ਼ ਮੰਤਰਾਲੇ ਅਤੇ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਉਹਨਾਂ ਨੂੰ ਵਾਪਸ ਲਿਆਉਣ ਲਈ ਵਧੇਰੇ ਉਡਾਣਾਂ ਦਾ ਪ੍ਰਬੰਧ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਯਤਨ ਵੀ ਜਾਰੀ ਰੱਖਣਗੇ। ਉਹਨਾਂ ਨੇ 472 ਪੌਂਡ ਤੋਂ 500 ਪੌਂਡ ਤੱਕ ਦਾ ਵਾਧਾ ਵਾਪਸ ਲੈਣ ਦੀ ਮੰਗ  ਵੀ ਕੀਤੀ ਹੈ।

ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਜਰਮਨ, ਫਰਾਂਸ, ਅਮਰੀਕਾ ਅਤੇ ਆਇਰਲੈਂਡ ਵੱਲੋਂ ਆਪਣੇ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ।

ਜਰਮਨੀ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਇਥੇ 60 ਹਜ਼ਾਰ ਤੋਂ ਵੱਧ ਨਾਗਰਿਕ ਵਾਪਸ ਬੁਲਾਏ ਗਏ ਹਨ, ਜਦੋਂ ਕਿ ਸਿਰਫ 5000 ਬ੍ਰਿਟਿਸ਼ ਨਾਗਰਿਕਾਂ ਨੂੰ ਭਾਰਤ ਤੋਂ ਵਾਪਸ ਲਿਆਂਦਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।