ਆਰਥਕ ਤੰਗੀ ਵਿਚਾਲੇ ਪਾਕਿਸਤਾਨੀ ਮਹਿਲਾ ਪੱਤਰਕਾਰ ਦਾ ਬਿਆਨ, “ਭਾਰਤੀ ਦੋਸਤ ਵੀ ਨਹੀਂ ਭੇਜ ਪਾ ਰਹੇ ਈਦੀ”

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਮੈਂ ਕਿਸੇ ਭਾਰਤੀ ਦੋਸਤ ਨੂੰ ਪਾਕਿਸਤਾਨੀ ਹੱਥੋਂ ਈਦੀ ਭੇਜਣ ਦਾ ਸੁਝਾਅ ਨਹੀਂ ਦੇਵਾਂਗੀ

Arzoo Kazmi


 

ਇਸਲਾਮਾਬਾਦ: ਪਾਕਿਸਤਾਨ ਦੀ ਮਹਿਲਾ ਪੱਤਰਕਾਰ ਆਰਜ਼ੂ ਕਾਜ਼ਮੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਉਹ ਆਪਣੇ ਸਾਥੀ ਪੱਤਰਕਾਰ ਨਾਲ ਭਾਰਤ ਵਲੋਂ ਈਦੀ ਨਾ ਮਿਲਣ ਸਬੰਧੀ ਗੱਲ ਕਰ ਰਹੇ ਹਨ। ਪਾਕਿਸਤਾਨੀ ਮਹਿਲਾ ਪੱਤਰਕਾਰ ਨੇ ਆਪਣੇ ਵੀਡੀਓ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਖ਼ਰਾਬ ਆਰਥਿਕ ਹਾਲਾਤ ਕਾਰਨ ਈਦ ਮੌਕੇ ਬਹੁਤ ਘੱਟ ਲੋਕ ਖਰੀਦਦਾਰੀ ਕਰ ਪਾ ਰਹੇ ਹਨ। ਇਸ ਕਾਰਨ ਪਾਕਿਸਤਾਨ ਵਿਚ ਵਪਾਰ ਵੀ ਠੱਪ ਹੋਇਆ ਹੈ। ਕਿਸੇ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ: ਸ਼ਰਾਬ ਨੂੰ ਹੱਥ ਨਾ ਲਾਉਣ ਵਾਲਿਆਂ ਦਾ ਵੀ ਹੋ ਰਿਹਾ ਲੀਵਰ ਖਰਾਬ

ਪੱਤਰਕਾਰ ਆਰਜ਼ੂ ਕਾਜ਼ਮੀ ਨੇ ਆਪਣੇ ਸਾਥੀ ਨੂੰ ਕਿਹਾ ਕਿ ਤੁਹਾਡੇ ਵਰਗੇ ਅਮੀਰ ਲੋਕ ਵੀ ਗਰੀਬ ਲੋਕਾਂ ਨੂੰ ਈਦੀ ਨਹੀਂ ਭੇਜ ਰਹੇ। ਉਹਨਾਂ ਅੱਗੇ ਭਾਰਤ ਦਾ ਨਾਂ ਲੈਂਦੇ ਹੋਏ ਕਿਹਾ ਕਿ ਪਹਿਲਾਂ ਜੋ ਲੋਕ ਈਦੀ ਭੇਜ ਸਕਦੇ ਸੀ, ਉੱਥੇ ਵੀ ਤੁਸੀਂ ਪਾਬੰਦੀ ਲਗਾ ਦਿੱਤੀ ਹੈ। ਭਾਰਤ ਵਿਚ ਰਹਿੰਦੇ ਦੋਸਤ ਪਹਿਲਾਂ ਈਦੀ ਭੇਜਦੇ ਸੀ ਪਰ ਹੁਣ ਦੋਵੇਂ ਮੁਲਕਾਂ ਵਿਚ ਦੂਰੀਆਂ ਵਧੀਆਂ ਹਨ। ਉਦੋਂ ਤੋਂ ਕੋਈ ਈਦੀ ਨਹੀਂ ਭੇਜ ਪਾ ਰਿਹਾ ਹੈ।

ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਕ੍ਰਿਸ਼ਨ ਸਿੰਘ ਦਾ ਦਿਹਾਂਤ  

ਆਰਜ਼ੂ ਦੇ ਸਾਥੀ ਨੇ ਕਿਹਾ ਕਿ ਮੈਂ ਭਾਰਤੀਆਂ ਵਲੋਂ ਤੁਹਾਨੂੰ ਈਦੀ ਭੇਜ ਦਿੰਦਾ ਹਾਂ। ਇਸ ’ਤੇ ਮਹਿਲਾ ਪੱਤਰਕਾਰ ਨੇ ਕਿਹਾ ਕਿ ਮੈਨੂੰ ਕਿਸੇ ਵੀ ਪਾਕਿਸਤਾਨੀ ਉੱਤੇ ਯਕੀਨ ਨਹੀਂ ਹੈ ਕਿ ਉਹ ਭਾਰਤ ਵਲੋਂ ਭੇਜੀ ਗਈ ਈਦੀ ਨੂੰ ਉਸੇ ਹਾਲਾਤ ਵਿਚ ਮੈਨੂੰ ਦੇਣਗੇ, ਜਿਵੇਂ ਉਹ ਭਾਰਤ ਤੋਂ ਆਏਗੀ। ਮੈਂ ਕਿਸੇ ਭਾਰਤੀ ਦੋਸਤ ਨੂੰ ਪਾਕਿਸਤਾਨੀ ਹੱਥੋਂ ਈਦੀ ਭੇਜਣ ਦਾ ਸੁਝਾਅ ਨਹੀਂ ਦੇਵਾਂਗੀ।

 

 

ਦੱਸ ਦੇਈਏ ਕਿ ਪਾਕਿਸਤਾਨ ਵਿਚ ਆਰਥਿਕ ਤੰਗੀ ਦੇ ਚਲਦਿਆਂ ਅਜਿਹੇ ਹਾਲਾਤ ਬਣ ਚੁੱਕੇ ਹਨ ਲੋਕ ਸਮਾਜ ਸੇਵੀ ਸੰਸਥਾਵਾਂ ਕੋਲੋਂ ਪੈਸੇ ਮੰਗ ਰਹੇ ਹਨ। ਪੈਸੇ ਦੀ ਕਮੀਂ ਦੇ ਚਲਦਿਆਂ ਲੋਕ ਈਦ ਵਰਗੇ ਵੱਡੇ ਮੌਕਿਆਂ ’ਤੇ ਵੀ ਖਰੀਦਦਾਰੀ ਕਰਨ ਤੋਂ ਅਸਮਰੱਥ ਹਨ।