ਗ੍ਰੇਡ ਬਦਲਣ ਲਈ ਕੰਪਿਊਟਰ ਹੈਕ ਕਰਨ ਵਾਲਾ ਭਾਰਤੀ ਮੂਲ ਦਾ ਵਿਦਿਆਰਥੀ ਦੋਸ਼ੀ ਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਪਣਾ ਗ੍ਰੇਡ ਬਦਲਣ ਲਈ ਪ੍ਰੋਫ਼ੈਸਰ ਦੇ ਕੰਪਿਊਟਰ ਦਾ ਪਾਸਵਰਡ ਚੋਰੀ ਕਰਨ ਦੀ ਗੱਲ ਕਬੂਲ ਕਰ ਚੁਕੇ ਕਸਾਂਸ ਯੂਨੀਵਰਸਿਟੀ ਦੇ ਭਾਰਤੀ ਮੂਲ ਦੇ ਇਕ ਸਾਬਕਾ ਵਿਦਿਆਰਥੀ ਨੂੰ...

Indian-origin student convicted

ਵਾਸ਼ਿੰਗਟਨ, 19 ਮਈ : ਅਪਣਾ ਗ੍ਰੇਡ ਬਦਲਣ ਲਈ ਪ੍ਰੋਫ਼ੈਸਰ ਦੇ ਕੰਪਿਊਟਰ ਦਾ ਪਾਸਵਰਡ ਚੋਰੀ ਕਰਨ ਦੀ ਗੱਲ ਕਬੂਲ ਕਰ ਚੁਕੇ ਕਸਾਂਸ ਯੂਨੀਵਰਸਿਟੀ ਦੇ ਭਾਰਤੀ ਮੂਲ ਦੇ ਇਕ ਸਾਬਕਾ ਵਿਦਿਆਰਥੀ ਨੂੰ ਦੋਸ਼ੀ ਦੇ ਦਿਤਾ ਗਿਆ ਹੈ।

ਲਾਰੇਂਸ ਜਰਨਨ ਵਰਲਡ ਦੀ ਖ਼ਬਰ  ਮੁਤਾਬਕ ਵਰੁਣ ਸਾਰਜਾ (20) ਨੇ ਕਲ ਚੋਰੀ ਅਤੇ ਗ਼ੈਰਕਾਨੂੰਨੀ ਕੰਪਿਊਟਰ ਹਰਕਤ ਨੂੰ ਲੈ ਕੇ ਅਪਣਾ ਗੁਨਾਹ ਕਬੂਲ ਕਰ ਲਿਆ।

ਡਗਲਸ ਕਾਉਂਟੀ ਡਿਸਟ੍ਰਿਕਟ ਕੋਰਟ ਦੇ ਜੱਜ ਦੇ ਹਫ਼ ਨੇ ਕਿਹਾ ਕਿ ਵਰੁਣ ਦੀ ਕੋਈ ਅਪਰਾਧਕ ਪਿਛੋਕੜ ਨਹੀਂ ਹੈ ਅਜਿਹੇ ਚ ਉਸ ਨੂੰ ਸਜ਼ਾ ਦੇ ਦਿਸ਼ਾ ਨਿਰਦੇਸ਼ ਮੁਤਾਬਕ ਦੁਬਾਰਾ ਤੋਂ ਪ੍ਰੀਖਿਆ ਦੇਣੀ ਪਵੇਗੀ। ਉਸ ਨੂੰ ਦੋ ਜੁਲਾਈ ਨੂੰ ਸਜ਼ਾ ਸੁਣਾਈ ਜਾਵੇਗੀ। (ਏਜੰਸੀ)