ਡੋਨਾਲਡ ਟਰੰਪ ਨੇ ਸਾਬਕਾ ਫ਼ੌਜੀ ਨੂੰ ਬਣਾਇਆ ਨਵਾਂ ਰੱਖਿਆ ਮੰਤਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਵੇਂ ਰੱਖਿਆ ਮੰਤਰੀ ਵਧੀਆ ਕੰਮ ਕਰਨਗੇ: ਡੋਨਾਲਡ ਟਰੰਪ

Donald Trump appoint ex servicemen as new defense minister

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਇਰਾਕ ਯੁੱਧ ਵਿਚ ਹਿੱਸਾ ਲੈਣ ਵਾਲੇ ਸਾਬਕਾ ਫ਼ੌਜ ਮਾਰਕ ਐਸਪਰ ਨੂੰ ਅਪਣਾ ਨਵਾਂ ਰੱਖਿਆ ਮੰਤਰੀ ਚੁਣਿਆ ਹੈ। ਐਸਪਰ ਕੈਪਿਟੋਲ ਹਿਲ ਦੇ ਰਾਸ਼ਟਪਤੀ ਸੁਰੱਖਿਆ ਸਲਾਹਕਾਰ ਅਤੇ ਰੱਖਿਆ ਉਦਯੋਗ ਦੇ ਲਾਬਿਸਟ ਦੇ ਤੌਰ ’ਤੇ ਵੀ ਕੰਮ ਕਰ ਚੁੱਕੇ ਹਨ। ਟਰੰਪ ਨੇ ਕਿਹਾ ਕਿ ਮੌਜੂਦਾ ਰੱਖਿਆ ਮੰਤਰੀ ਮਾਰਕ ਐਸਪਰ ਫਿਲਹਾਲ ਰੱਖਿਆ ਵਿਭਾਗ ਦੇ ਅਸਥਾਈ ਮੁੱਖੀ ਹੋਣਗੇ।

ਉਹਨਾਂ ਨੇ ਟਵੀਟ ’ਤੇ ਕਿਹਾ ਕਿ ਉਹ ਮਾਰਕ ਨੂੰ ਜਾਣਦਾ ਹੈ ਅਤੇ ਉਹਨਾਂ ਨੂੰ ਕੋਈ ਸ਼ੱਕ ਵੀ ਨਹੀਂ ਹੈ ਕਿ ਉਹ ਬਹੁਤ ਵਧੀਆ ਕੰਮ ਕਰਨਗੇ। ਟਰੰਪ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦੁਆਰਾ ਐਸਟਰ ਨੂੰ ਸਥਾਈ ਤੌਰ ’ਤੇ ਰੱਖਿਆ ਮੰਤਰੀ ਵੀ ਨਾਮਜ਼ਦ ਕੀਤਾ ਜਾ ਸਕਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਮਾਰਕ ਐਸਪਰ ਲਈ ਇਹ ਸਭ ਕੁੱਝ ਬਹੁਤ ਜਲਦ ਹੋ ਸਕਦਾ ਹੈ।

ਰੱਖਿਆ ਮੰਤਰੀ ਦੇ ਤੌਰ ’ਤੇ ਨਾਮਜ਼ਦ ਪੈਟ੍ਰਿਕ ਸ਼ਾਨਹਾਨ ਦੇ ਨਿਜੀ ਕਾਰਣਾ ਦਾ ਹਵਾਲਾ ਦਿੰਦੇ ਹੋਏ ਸੀਨੇਟ ਨਿਯੁਕਤ ਦੀ ਪੁਸ਼ਟੀ ਲਈ ਸੀਨੇਟ ਵਿਚ ਸੁਣਵਾਈ ਤੋਂ ਪਹਿਲਾਂ ਹੀ ਅਪਣਾ ਨਾਮ ਵਾਪਸ ਲੈ ਲਿਆ। ਇਸ ਤੋਂ ਕੁਝ ਪੁਰਾਣੇ ਜ਼ਖ਼ਮ ਤਾਜ਼ਾ ਹੋ ਜਾਣਗੇ ਜਿਸ ਵਿਚ ਉਹਨਾਂ ਦੇ ਬੱਚਿਆਂ ਨੂੰ ਤਕਲੀਫ਼ ਹੋਵੇਗੀ।