ਸ਼੍ਰੀਲੰਕਾ ਸਰਕਾਰ ‘ਚ 9 ਮੰਤਰੀਆਂ ਚੋਂ ਵਾਪਸ ਆਏ 2 ਮੁਸਲਿਮ ਮੰਤਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਲੰਕਾ ਵਿਚ ਈਸਟਰ ਮੌਕੇ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਤੋਂ ਬਾਅਦ ਦੇਸ਼ ਵਿਚ ਵਧਦੀਆਂ ਘੱਟ...

Muslim Minister of Sri Lanka Govt

ਕੋਲੰਬੋ: ਸ਼੍ਰੀਲੰਕਾ ਵਿਚ ਈਸਟਰ ਮੌਕੇ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਤੋਂ ਬਾਅਦ ਦੇਸ਼ ਵਿਚ ਵਧਦੀਆਂ ਘੱਟ ਗਿਣਤੀ ਵਿਰੋਧੀ ਭਾਵਨਾਵਾਂ ਦੇ ਮੱਦੇਨਜ਼ਰ ਅਸਤੀਫ਼ਾ ਦੇਣ ਵਾਲੇ 9 ਮੁਸਲਿਮ ਮੰਤਰੀਆਂ ਵਿਚੋਂ ਦੋ ਬੁੱਧਵਾਰ ਨੂੰ ਸਰਕਾਰ ਵਿਚ ਵਾਪਸ ਆਏ। ਦੇਸ਼ ਵਿਚ ਬੋਧ ਧਰਮ ਦੇ ਪ੍ਰਮੁੱਖ ਧਰਮ ਗੁਰੂ ਨੇ ਉਨ੍ਹਾਂ ਨੂੰ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਕਬੀਰ ਹਾਸ਼ਿਮ ਅਤੇ ਏਐਚਐਮ ਹਲੀਮ ਨੂੰ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਮੰਤਰੀ ਅਹੁਦੇ ਦੀ ਸਹੁੰ ਚੁਕਾਈ।

ਇਸ ਤੋਂ ਇਕ ਦਿਨ ਪਹਿਲਾਂ ਅਪਣੇ ਰਵੱਈਏ ‘ਤੇ ਮੁੜ ਵਿਚਾਰ ਕਰਨ ਲਈ ਮੁਸਲਿਮ ਮੰਤਰੀਆਂ ਦੀ ਬੈਟਕ ਬਿਨ੍ਹਾ ਕਿਸੇ ਨਤੀਜੇ ‘ਤਾ ਪਹੁੰਚੇ ਖ਼ਤਮ ਹੋ ਗਈ ਸੀ। ਹਾਸ਼ਿਮ ਅਤੇ ਹਲੀਮ ਦੋਵੇਂ ਪ੍ਰਧਾਨ ਮੰਤਰੀ ਰਿਲ ਵਿਕਰਮਸਿੰਘ ਦੀ ਯੂਨਾਈਟਿਡ ਨੈਸ਼ਨਲ ਪਾਰਟੀ ਦੇ ਹਨ। ਫਿਲਹਾਲ ਹਾਲੇ ਸਾਫ਼ ਨਹੀਂ ਹੈ ਕੀ ਮੁੱਖ ਮੁਸਲਿਮ ਪਾਰਟੀ, ਸ਼੍ਰੀਲੰਕਾ ਮੁਸਲਿਮ ਕਾਂਗਰਸ ਦੇ ਮੰਤਰੀ ਸਰਕਾਰ ਵਿਚ ਪਰਤਣਗੇ?