ਪੰਜਾਬ ਮੂਲ ਦੇ ਡਾਕਟਰ ਨੂੰ ਅਮਰੀਕਾ ’ਚ ਮਿਲਿਆ ਅਹਿਮ ਪ੍ਰਸ਼ਾਸਨਿਕ ਅਹੁਦਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਰਜੀਨੀਆ ਕਾਮਨਵੈਲਥ ’ਵਰਸਿਟੀ ਹੈਲਥ ਸਿਸਟਮ ਅਥਾਰਟੀ ਦੇ ਬੋਰਡ ਮੈਂਬਰ ਦੇ ਰੂਪ ’ਚ ਸਹੁੰ ਚੁਕੀ

photo

 

ਵਰਜੀਨੀਆ: ਵਰਜੀਨੀਆ ਦੇ ਗਵਰਨਰ ਗਲੇਨ ਯੰਗਕਿਨ ਨੇ ਭਾਰਤੀ-ਅਮਰੀਕੀ ਗੈਸਟਰੋਐਂਟੇਰੋਲਾਜਿਸਟ ਡਾ. ਬਿਮਲਜੀਤ ਸਿੰਘ ਸੰਧੂ ਨੂੰ ਸਿਹਤ ਖੇਤਰ ’ਚ ਇਕ ਪ੍ਰਮੁੱਖ ਪ੍ਰਸ਼ਾਸਨਿਕ ਅਹੁਦੇ ’ਤੇ ਨਿਯੁਕਤ ਕੀਤਾ ਹੈ।

ਡਾ. ਸੰਧੂ ਨੇ ਮੰਗਲਵਾਰ ਨੂੰ ਵਰਜੀਨੀਆ ਕਾਮਨਵੈਲਥ ’ਵਰਸਿਟੀ ਹੈਲਥ ਸਿਸਟਮ ਅਥਾਰਟੀ ਦੇ ਬੋਰਡ ਮੈਂਬਰ ਦੇ ਰੂਪ ’ਚ ਸਹੁੰ ਚੁਕੀ। ਇਸ ਅਹੁਦੇ ’ਤੇ ਭਾਰਤੀ-ਅਮਰੀਕੀ ਸੂਬੇ ਦੀ ਸਿਹਤ ਸਿਖਿਆ ਪ੍ਰਣਾਲੀ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਬੋਰਡ ਆਫ਼ ਡਾਇਰੈਕਟਰਸ ਦੀ ਭੂਮਿਕਾ ਸਹਿਤ ਪ੍ਰਣਾਲੀ, ਮੈਡੀਕਲ ਸਕੂਲ, ਨਰਸਿੰਗ ਸਕੂਲ ਅਤੇ ਫ਼ਾਰਮੇਸੀ ਸਕੂਲ ਦੇ ਸੰਪੂਰਨ ਸੰਚਾਲਨ ਦੀ ਦੇਖਰੇਖ ਕਰਨਾ ਹੈ।
ਡਾ. ਸੰਧੂ ਨੇ ਸਹੁੰ ਚੁਕਣ ਤੋਂ ਬਾਅਦ ਕਿਹਾ, ‘‘ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ। ਅਸੀਂ ਪੈਸਾ ਇਕਠਾ ਕਰਨ ਬਾਬਤ ਹਦਾਇਤਾਂ ਪ੍ਰਦਾਨ ਕਰਦੇ ਹਾਂ, ਵੱਖੋ-ਵੱਖ ਮੈਡੀਕਲ ਸਕੂਲਾਂ ਅਤੇ ਹਸਪਤਾਲਾਂ ਨੂੰ ਰਣਨੀਤਕ ਦਿਸ਼ਾ ਦਿੰਦੇ ਹਾਂ ਤਾਕਿ ਅਸੀਂ ਮੋਢੀ ਰਹੀਏ ਅਤੇ ਵਰਜੀਨੀਆ ਵਾਸੀਆਂ ਨੂੰ ਬਿਹਤਰੀਨ ਦੇਖਭਾਲ ਪ੍ਰਦਾਨ ਕਰੀਏ।’’