'ਗਲੋਬਲ ਸਟੂਡੈਂਟ ਪ੍ਰਾਈਜ਼ 2023' ਦੀ ਸੂਚੀ 'ਚ ਪੰਜ ਭਾਰਤੀ ਵਿਦਿਆਰਥੀ ਸ਼ਾਮਲ
ਇਨ੍ਹਾਂ ਵਿਦਿਆਰਥੀਆਂ ਨੂੰ 122 ਦੇਸ਼ਾਂ ਦੇ 3,851 ਵਿਦਿਆਰਥੀਆਂ ਵਿਚੋਂ ਚੁਣਿਆ ਗਿਆ ਹੈ।
ਲੰਡਨ - ਭਾਰਤ ਵਿਚ ਪੜ੍ਹ ਰਹੇ ਪੰਜ ਵਿਦਿਆਰਥੀਆਂ ਨੇ Chegg.org ਦੇ ਇੱਕ ਲੱਖ ਅਮਰੀਕੀ ਡਾਲਰ ਦੇ ‘ਗਲੋਬਲ ਸਟੂਡੈਂਟ ਪ੍ਰਾਈਜ਼ 2023’ ਲਈ ਚੋਟੀ ਦੇ 50 ਵਿਦਿਆਰਥੀਆਂ ਦੀ ਸੂਚੀ ਵਿਚ ਥਾਂ ਬਣਾਈ ਹੈ।
ਇਨ੍ਹਾਂ ਵਿਦਿਆਰਥੀਆਂ ਨੂੰ 122 ਦੇਸ਼ਾਂ ਦੇ 3,851 ਵਿਦਿਆਰਥੀਆਂ ਵਿਚੋਂ ਚੁਣਿਆ ਗਿਆ ਹੈ।
ਇਹ ਸਲਾਨਾ ਅਵਾਰਡ ਇੱਕ ਬੇਮਿਸਾਲ ਵਿਦਿਆਰਥੀ ਨੂੰ ਦਿਤਾ ਜਾਂਦਾ ਹੈ ਜਿਸ ਨੇ ਸਿੱਖਣ, ਆਪਣੇ ਸਾਥੀਆਂ ਦੇ ਜੀਵਨ ਅਤੇ ਇਸ ਤੋਂ ਅੱਗੇ ਸਮਾਜ 'ਤੇ ਅਸਲ ਪ੍ਰਭਾਵ ਪਾਇਆ ਹੈ।
ਇਸ ਸੂਚੀ ਵਿਚ ਪੰਜਾਬ ਦੇ ਲੁਧਿਆਣਾ ਵਿਚ ਸਤ ਪਾਲ ਮਿੱਤਲ ਸਕੂਲ ਦੀ ਵਿਦਿਆਰਥਣ ਨਾਮਿਆ ਜੋਸ਼ੀ (16), ਤਾਮਿਲਨਾਡੂ ਦੇ ਤਿਰੁਵੰਨਮਲਾਈ ਵਿਚ ਵਨੀਤਾ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਵਿਨੀਸ਼ਾ ਓਮਾਸ਼ੰਕਰ (16), ਗੁਜਰਾਤ ਦੇ ਗਾਂਧੀਨਗਰ ਵਿਚ ਗੁਜਰਾਤ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਸੁਸਾਇਟੀ ਮੈਡੀਕਲ ਕਾਲਜ ਦੇ ਵਿਦਿਆਰਥੀ ਗਲੈਡਸਨ ਵਾਘੇਲਾ (25), ਰਾਜਸਥਾਨ ਦੇ ਕੋਟਾ ਵਿਚ ਸਰ ਪਦਮਪਤ ਸਿੰਘਾਨੀਆ ਸਕੂਲ ਦੇ ਕੰਪਿਊਟਰ ਵਿਗਿਆਨ ਦੇ ਵਿਦਿਆਰਥੀ ਪਦਮਕਸ਼ ਖੰਡੇਲਵਾਲ (17) ਅਤੇ ਪੰਜਾਬ ਦੇ ਮੁਹਾਲੀ ਵਿਚ ਚੰਡੀਗੜ੍ਹ ਇੰਜੀਨਿਅਰਿੰਗ ਕਾਲਜ, ਲਾਂਡਰਾ ਦੇ ਸੂਚਨਾ ਤਕਨਾਲੋਜੀ ਦੇ ਵਿਦਿਆਰਥੀ ਰਵਿੰਦਰ ਬਿਸ਼ਨੋਈ (20) ਨੇ ਜਗ੍ਹਾ ਬਣਾਈ ਹੈ।
Chegg.org 'ਤੇ ਸੀ.ਈ.ਓ. ਅਤੇ ਚੀਫ਼ ਕਮਿਊਨੀਕੇਸ਼ਨ ਅਫ਼ਸਰ, ਹੀਥਰ ਹੈਟਲੋ ਪੋਰਟਰ ਨੇ ਕਿਹਾ, "ਚੇਗ ਨਾ ਸਿਰਫ਼ ਤੁਹਾਡੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ, ਸਗੋਂ ਉਹਨਾਂ ਬੇਅੰਤ ਸੰਭਾਵਨਾਵਾਂ ਨੂੰ ਵੀ ਦਰਸਾਉਂਦਾ ਹੈ ਜੋ ਮੌਜੂਦ ਹੁੰਦੇ ਹਨ ਜਦੋਂ ਨੌਜੁਆਨਾਂ ਦੇ ਦਿਮਾਗ ਅਤੇ ਦਿਲ ਬਦਲਾਅ ਦੇ ਜਨੂੰਨ ਤੋਂ ਪ੍ਰੇਰਿਤ ਹੁੰਦੇ ਹਨ।