ਨਾਈਜੀਰੀਆ : ਹਥਿਆਰਬੰਦ ਵਿਅਕਤੀਆਂ ਨੇ ਕੀਤਾ ਹਮਲਾ, ਘੱਟੋ ਘੱਟ 43 ਦੀ ਮੌਤ,ਜਾਂਚ ਜਾਰੀ
ਦੇਸ਼ ਦੇ ਉੱਤਰ-ਪੱਛਮ ਸਥਿਤ ਸੋਕੋਤੋ ਸੂਬੇ ਵਿਚ ਇੱਕ ਹਮਲਾ ਹੋਇਆ ਜਿਸ ਵਿਚ 43 ਲੋਕਾਂ ਦੀ ਮੌਤ ਹੋ ਗਈ ਹੈ।
firing
ਅਬੂਜਾ (ਨਾਈਜੀਰੀਆ) : ਦੇਸ਼ ਦੇ ਉੱਤਰ-ਪੱਛਮ ਸਥਿਤ ਸੋਕੋਤੋ ਸੂਬੇ ਵਿਚ ਇੱਕ ਹਮਲਾ ਹੋਇਆ ਜਿਸ ਵਿਚ 43 ਲੋਕਾਂ ਦੀ ਮੌਤ ਹੋ ਗਈ ਹੈ।
ਦੱਸ ਦਈਏ ਕਿ ਇਹ ਹਮਲਾ ਪਿੰਡ ਦੇ ਬਾਜ਼ਾਰ ਵਿੱਚ ਹਥਿਆਰਬੰਦ ਲੋਕਾਂ ਵਲੋਂ ਕੀਤਾ ਗਿਆ ਸੀ।
ਸੂਬਾ ਸਰਕਾਰ ਦਾ ਹਵਾਲਾ ਦਿੰਦਿਆਂ ਸੋਕੋਤੋ ਸਰਕਾਰ ਦੇ ਬੁਲਾਰੇ ਮੁਹੰਮਦ ਬੇਲੋ ਨੇ ਦੱਸਿਆ , “ਐਤਵਾਰ ਨੂੰ ਗੋਰੋਨਿਓ ਪਿੰਡ ਵਿੱਚ ਡਾਕੂਆਂ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ 43 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਪੁਲਿਸ ਵਲੋਂ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਰਹੀ ਹੈ।