ਪਾਕਿਸਤਾਨ ਜਾਣਦਾ ਸੀ ਲਾਦੇਨ ਕਿਥੇ ਹੈ, ਪਰ ਉਸਨੇ ਕੁਝ ਨਹੀਂ ਕੀਤਾ : ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਰੰਪ ਨੇ ਉਸੇ ਘਰ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ ਜਿਥੇ ਲਾਦੇਨ 2011 ਵਿਚ ਅਮਰੀਕੀ ਸੀਲਸ ਵੱਲੋਂ ਮਾਰਿਆ ਗਿਆ ਸੀ।

Donald Trump

ਵਾਸ਼ਿੰਗਟਨ,  ( ਭਾਸ਼ਾ ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਤੋਂ ਅਰਬਾਂ ਰੁਪਏ ਲੈਣ ਦੇ ਬਾਵਜੂਦ ਪਾਕਿਸਤਾਨ ਨੇ ਕੁਝ ਨਹੀਂ ਕੀਤਾ। ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਫ਼ੌਜੀ ਮਦਦ ਵਿਚ 2 ਬਿਲਿਅਨ ਡਾਲਰ ਦੀ ਕਟੌਤੀ ਕੀਤੀ ਗਈ ਹੈ। ਕਿਉਂਕਿ ਉਸ ਨੇ ਅਤਿਵਾਦੀਆਂ ਵਿਰੁਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ। ਟਰੰਪ ਨੇ ਕਿਹਾ ਕਿ ਓਸਾਮਾ ਬਿਨ ਲਾਦੇਨ ਪਾਕਿਸਤਾਨ ਵਿਚ ਰਹਿੰਦਾ ਸੀ ਅਤੇ ਅਮਰੀਕਾ ਪਾਕਿਸਤਾਨ ਦਾ ਸਮਰਥਨ ਕਰ ਰਿਹਾ ਸੀ। ਅਸੀ ਉਸ ਨੂੰ ਹਰ ਸਾਲ 1.3 ਬਿਲਿਅਨ ਡਾਲਰ ਦੇ ਰਹੇ ਸੀ,

ਜੋ ਅਸੀਂ ਹੁਣ ਉਸ ਨੂੰ ਕਦੇ ਵੀ ਨਹੀਂ ਦੇਵਾਂਗੇ। ਮੈਂ ਇਸ ਨੂੰ ਖਤਮ ਕਰ ਦਿਤਾ ਕਿਉਂਕਿ ਉਸ ਨੇ ਸਾਡੇ ਲਈ ਕੁਝ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਮਿਲਟਰੀ ਅਕੈਡਮੀ ਦੇ ਨੇੜੇ ਪਾਕਿਸਤਾਨ ਵਿਚ ਲਾਦੇਨ ਰਹਿ ਰਿਹਾ ਸੀ। ਪਾਕਿਸਤਾਨ ਵਿਚ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਲਾਦੇਨ ਉਥੇ ਹੈ। ਦੱਸ ਦਈਏ ਕਿ ਟਰੰਪ ਨੇ ਉਸੇ ਘਰ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ ਜਿਥੇ ਲਾਦੇਨ 2011 ਵਿਚ ਅਮਰੀਕੀ ਸੀਲਸ ਵੱਲੋਂ ਮਾਰਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸਰਕਾਰ ਕਈ ਵਾਰ ਇਸ ਗੱਲ ਨੂੰ ਖਾਰਜ ਕਰ ਚੁੱਕੀ ਹੈ

ਕਿ ਉਹ ਜਾਣਦੀ ਸੀ ਕਿ ਲਾਦੇਨ ਉਥੇ ਰਹਿ ਰਿਹਾ ਸੀ। ਪਰ ਇਹ ਗੱਲ ਉਹ ਅਮਰੀਕਾ ਨੂੰ ਮੰਨਵਾਉਣ ਵਿਚ ਨਾਕਾਮ ਰਹੀ ਹੈ। ਅਮਰੀਕਾ ਨੂੰ ਸ਼ੁਰੂ ਤੋਂ ਹੀ ਲਗਦਾ ਹੈ ਕਿ ਪਾਕਿਸਤਾਨ ਨੂੰ ਲਾਦੇਨ ਬਾਰੇ ਪੂਰੀ ਜਾਣਕਾਰੀ ਸੀ। ਟਰੰਪ ਨੇ ਦੋਸ਼ ਲਗਾਇਆ ਕਿ ਜ਼ਰਾ ਸੋਚੋ, ਪਕਿਸਤਾਨ ਵਿਚ ਰਹਿਣਾ ਅਤੇ ਬਿਹਤਰ ਤਰੀਕੇ ਨਾਲ ਰਹਿਣਾ, ਇਹ ਕਿਵੇਂ ਹੋ ਸਕਦਾ ਹੈ ਕਿ ਪਾਕਿਸਤਾਨ ਦੀ ਹਕੂਮਤ ਨੂੰ ਇਸ ਬਾਰੇ ਪਤਾ ਹੀ ਨਾ ਹੋਵੇ।

ਦੱਸ ਦਈਏ ਕਿ ਅਮਰੀਕਾ ਨੇ ਸਤੰਬਰ 2018 ਵਿਚ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ 30 ਕਰੋੜ ਡਾਲਰ ਦੀ ਮਦਦ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀ। ਅਮਰੀਕਾ ਫ਼ੌਜ ਨੇ ਦੋਸ਼ ਲਗਾਇਆ ਹੈ ਕਿ ਪਾਕਿਸਤਾਨ ਨੇ ਅਤਿਵਾਦੀਆਂ ਦੇ ਸੁਰੱਖਿਅਤ ਠਿਕਾਣਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਹੈ।