ਸ਼ਰੀਫ ਵਿਰੁਧ ਭ੍ਰਿਸ਼ਟਾਚਾਰ ਦੇ 2 ਮਾਮਲਿਆਂ 'ਚ 24 ਦਸੰਬਰ ਨੂੰ ਹੋਵੇਗਾ ਫ਼ੈਸਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਭ੍ਰਿਸ਼ਟਾਚਾਰ ਰੋਧੀ ਅਦਾਲਤ ਨੇ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦੇ ਖਿਲਾਫ਼ ਬਾਕੀ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿਚ...

Nawaz Sharif

ਇਸਲਾਮਾਬਾਦ : (ਪੀਟੀਆਈ) ਪਾਕਿਸਤਾਨ ਵਿਚ ਭ੍ਰਿਸ਼ਟਾਚਾਰ ਰੋਧੀ ਅਦਾਲਤ ਨੇ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦੇ ਖਿਲਾਫ਼ ਬਾਕੀ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿਚ 24 ਦਸੰਬਰ ਨੂੰ ਫ਼ੈਸਲਾ ਸੁਣਾਏਗੀ। ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਦੇ ਜਸਟਿਸ ਮੁਹੰਮਦ  ਅਰਸ਼ਦ ਮਲਿਕ ਨੇ 68 ਸਾਲਾਂ ਸ਼ਰੀਫ਼ ਵਿਰੁਧ ਫ਼ਲੈਗਸ਼ਿਪ ਇਨਵੈਸਟਮੈਂਟ ਅਤੇ ਅਲ -ਅਜੀਜਿਆ ਮਾਮਲਿਆਂ ਵਿਚ ਸੁਣਵਾਈ ਪੂਰੀ ਹੋਣ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ।

ਅਦਾਲਤ 24 ਦਸੰਬਰ ਨੂੰ ਫ਼ੈਸਲਾ ਸੁਣਾਏਗੀ ਜੋ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ਼ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਨੂੰ ਨਿਪਟਾਉਣ ਲਈ ਸੁਪਰੀਮ ਕੋਰਟ ਵਲੋਂ ਤੈਅ ਕੀਤੀ ਗਈ ਸਮੇਂ ਦੀ ਮਿਆਦ ਹੈ। ਸ਼ਰੀਫ਼ ਜੇਕਰ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ 14 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਜਵਾਬਦੇਹੀ ਅਦਾਲਤ ਨੇ ਅਗਸਤ 2017 ਵਿਚ ਕਮਾਈ ਤੋਂ ਦੀ ਜਾਇਦਾਦ ਰੱਖਣ ਲਈ ਸ਼ਰੀਫ ਨੂੰ ਦੋਸ਼ੀ ਠਹਿਰਾਇਆ ਸੀ। 

ਜਸਟਿਸ ਨੇ ਇਹ ਵੀ ਕਿਹਾ ਕਿ ਅਦਾਲਤ, ਸੁਪਰੀਮ ਕੋਰਟ ਵਲੋਂ ਤੈਅ ਕੀਤੀ ਗਈ 24 ਦਸੰਬਰ ਦੀ ਸਮੇਂ ਦੀ ਮਿਆਦ ਦਾ ਪਾਲਣ ਕਰਨ ਲਈ ਵਚਨਬੱਧ ਹੈ।  ਸੁਪਰੀਮ ਕੋਰਟ ਦੇ ਇਕ ਆਦੇਸ਼ ਤੋਂ ਬਾਅਦ 8 ਸਤੰਬਰ 2017 ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਏਵਨਫੀਲਡ ਪ੍ਰੋਪਰਟੀਜ਼, ਫ਼ਲੈਗਸ਼ਿਪ ਇਨਵੈਸਟਮੈਂਟ ਅਤੇ ਅਲ-ਅਜੀਜਿਆ ਸਟੀਲ ਮਿਲ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।

ਸੁਪਰੀਮ ਕੋਰਟ ਨੇ ਸ਼ਰੀਫ਼ ਨੂੰ ਅਯੋਗ ਕਰਾਰ ਦੇ ਦਿਤਾ ਸੀ। ਅਦਾਲਤ ਨੇ ਸ਼ੁਰੂਆਤ ਵਿਚ ਮਾਮਲਿਆਂ ਦੇ ਨਿਪਟਾਉਣ ਲਈ ਛੇ ਮਹੀਨੇ ਦੀ ਸਮੇਂ ਦੀ ਮਿਆਦ ਤੈਅ ਕੀਤੀ ਸੀ ਪਰ ਬਾਅਦ ਵਿਚ ਜਵਾਬਦੇਹੀ ਅਦਾਲਤ  ਦੀ ਬੇਨਤੀ 'ਤੇ ਇਸ ਨੂੰ ਅੱਠ ਵਾਰ ਵਧਾ ਦਿਤਾ ਗਿਆ। ਕੋਰਟ ਨੇ ਜੁਲਾਈ 2017 ਵਿਚ ਪਨਾਮਾ ਪੇਪਰਸ ਮਾਮਲੇ ਵਿਚ ਸ਼ਰੀਫ਼ ਨੂੰ ਅਯੋਗ ਕਰਾਰ ਦਿਤਾ ਸੀ।