ਨਵਾਜ਼ ਸ਼ਰੀਫ ਵਲੋਂ ਵਿਦੇਸ਼ ਯਾਤਰਾ ‘ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਗ੍ਰਹਿ ਮੰਤਰਾਲੇ ਨੰੰ ਬੇਨਤੀ ਕੀਤੀ ਹੈ ਕਿ ਉਨ੍ਹਾਂ ‘ਤੇ ਉਨ੍ਹਾਂ ਦੀ ਧੀ...
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ‘ਤੇ ਉਨ੍ਹਾਂ ਦੀ ਧੀ ਅਤੇ ਜੁਆਈ ਦੀ ਵਿਦੇਸ਼ ਯਾਤਰਾ ਉਤੇ ਲੱਗੀ ਰੋਕ ਹਟਾਈ ਜਾਵੇ। ਇਮਰਾਨ ਖ਼ਾਨ ਸਰਕਾਰ ਨੇ ਭ੍ਰਿਸ਼ਟਾਚਾਰ ਨਿਰੋਧੀ ਮੁਹਿੰਮ ਦੇ ਤਹਿਤ ਸ਼ਰੀਫ, ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਅਤੇ ਜੁਆਈ ਕੈਪਟਨ (ਰਿਟਾਇਰਡ) ਮੁਹੰਮਦ ਸਫਦਰ ਨੂੰ ਐਗਜ਼ਿਟ ਕੰਟਰੋਲ ਲਿਸਟ ਜਾਂ ਨਿਕਾਸ ਨਿਯੰਤਰਣ ਸੂਚੀ (ਈਸੀਐਲ) ਵਿਚ ਪਾਇਆ ਸੀ। ਸਰਕਾਰ ਨੇ ਜਦੋਂ ਉਨ੍ਹਾਂ ਨੂੰ ਐਗਜ਼ਿਟ ਕੰਟਰੋਲ ਸੂਚੀ ਵਿਚ ਪਾਇਆ ਸੀ
ਇਹ ਵੀ ਪੜ੍ਹੋ : ਦੇਸ਼ ਨਾਲ ਧੋਖੇਬਾਜ਼ੀ ਦੇ ਮਾਮਲੇ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਸ਼ਾਹਿਦ ਖਾਕਾਨ ਅੱਬਾਸੀ ਸਮੇਤ ਇਕ ਪੱਤਰਕਾਰ ਸੋਮਵਾਰ ਨੂੰ ਲਾਹੌਰ ਉੱਚ ਅਦਾਲਤ ਦੇ ਸਾਹਮਣੇ ਪੇਸ਼ ਹੋਏ। ਸੂਤਰਾਂ ਦੇ ਮੁਤਾਬਕ, ਸੁਣਵਾਈ ਸ਼ੁਰੂ ਹੋਣ ਤੋਂ ਬਾਅਦ ਅਦਾਲਤ ਨੇ ਪੱਤਰਕਾਰ ਸਿਰਿਲ ਅਲਮੀਡਾ ਦਾ ਨਾਮ ਨੋ-ਫਲਾਈ ਸੂਚੀ ਤੋਂ ਹਟਾਉਣ ਅਤੇ ਉਨ੍ਹਾਂ ਦੇ ਖ਼ਿਲਾਫ਼ ਜਾਰੀ ਵਾਰੰਟ ਵਾਪਸ ਲਏ ਜਾਣ ਦਾ ਹੁਕਮ ਦਿਤਾ।
ਅਦਾਲਤ ਨੇ ਸ਼ਰੀਫ, ਅੱਬਾਸੀ ਅਤੇ ਅਲਮੀਡਾ ਦੀ ਹਾਜ਼ਰੀ ਉਤੇ ਧਿਆਨ ਦਿਤਾ ਅਤੇ ਸਾਰਿਆਂ ਨੂੰ ਅਦਾਲਤ ਵਿਚ ਲਿਖਤੀ ਜਵਾਬ ਜਮਾਂ ਕਰਾਉਣ ਦਾ ਆਦੇਸ਼ ਦਿਤਾ। ਅਦਾਲਤ ਕੰਪਲੈਕਸ ਦੇ ਆਸਪਾਸ ਸੁਰੱਖਿਆ ਨੂੰ ਵਧਾ ਦਿਤਾ ਗਿਆ। ਰੇਂਜਰਸ ਅਤੇ ਪੁਲਿਸ ਅਧਿਕਾਰੀਆਂ ਦਾ ਇਕ ਦਲ ਅਦਾਲਤ ਦੇ ਬਾਹਰ ਤੈਨਾਤ ਰਿਹਾ ਅਤੇ ਅਦਾਲਤ ਦੇ ਆਉਣ ਅਤੇ ਜਾਣ ਦੇ ਦਰਵਾਜ਼ਿਆਂ ਉਤੇ ਜਿਆਦਾ ਧਿਆਨ ਅਤੇ ਪਾਬੰਦੀ ਵਰਤੀ ਗਈ।