ਸ਼ਾਹੀ ਵਿਆਹ 'ਚ ਸ਼ਾਮਲ ਹੋਈ ਇਕ ਪੰਜਾਬਣ
ਭਾਰਤੀ ਮੂਲ ਦੀ ਇਕ ਸ਼ੈੱਫ ਅਤੇ ਸਮਾਜਿਕ ਉੱਦਮੀ ਰੋਜ਼ੀ ਗਿੰਡੇ ਨੂੰ ਬਰੀਟੀਸ਼ ਰਾਜਘਰਾਨੇ ਵਲੋਂ ਵਿਆਹ ਦਾ ਸੱਦਾ ਮਿਲਿਆ ਹੈ। ਪੰਜਾਬੀ ਪਰਵਾਰ 'ਚ ਜੰਮੀ 34 ਸਾਲਾ ਰੋਜ਼ੀ...
ਵਿੰਡਸਰ : ਭਾਰਤੀ ਮੂਲ ਦੀ ਇਕ ਸ਼ੈੱਫ ਅਤੇ ਸਮਾਜਿਕ ਉੱਦਮੀ ਰੋਜ਼ੀ ਗਿੰਡੇ ਨੂੰ ਬ੍ਰੀਟਿਸ਼ ਰਾਜਘਰਾਨੇ ਵਲੋਂ ਵਿਆਹ ਦਾ ਸੱਦਾ ਮਿਲਿਆ। ਪੰਜਾਬੀ ਪਰਵਾਰ 'ਚ ਜੰਮੀ 34 ਸਾਲਾ ਰੋਜ਼ੀ 'ਮਿਸ ਮੈਕਰੂਨ' ਨਾਮਕ ਕੰਪਨੀ ਦੀ ਸੰਸਥਾਪਕ ਹੈ। ਇਹ ਕੰਪਨੀ ਮੈਕਰੂਨ ਬਰਾਂਡ ਦੇ ਬਿਸਕੁਟ ਬਣਾਉਂਦੀ ਹੈ। ਰੋਜ਼ੀ ਅਪਣੇ ਕਾਰੋਬਾਰ ਤੋਂ ਹੋਣ ਵਾਲੀ ਆਮਦਨ ਦੀ ਵਰਤੋਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਸਿਖਲਾਈ ਦੇਣ 'ਚ ਵੀ ਕਰਦੀ ਹੈ।
ਰੋਜ਼ੀ ਨੇ ਯੂਨੀਵਰਸਿਟੀ ਕਾਲਜ ਬਰਮਿੰਘਮ ਤੋਂ ਸ਼ੈੱਫ ਦੀ ਸਿਖਲਾਈ ਲਈ। ਬਿਜ਼ਨਸ 'ਚ ਅਪਣੀ ਅਲੱਗ ਪਛਾਣ ਬਣਾਉਣ ਵਾਲੀ ਰੋਜ਼ੀ ਨੂੰ ਕਈ ਐਵਾਰਡ ਮਿਲ ਚੁਕੇ ਹਨ। ਪਿਛਲੇ ਸਾਲ ਬਰਮਿੰਘਮ ਦੀ ਯਾਤਰਾ 'ਤੇ ਆਏ ਸ਼ਾਹੀ ਪਰਵਾਰ ਨੇ ਕੁਝ ਬਿਹਤਰੀਨ ਮੈਕਰੂਨ ਦਾ ਸਵਾਦ ਚੱਖਿਆ ਸੀ। ਇਸ ਪਿੱਛੋਂ ਉਹ ਰੋਜ਼ੀ ਦੇ ਮੁਰੀਦ ਹੋ ਗਏ।
ਰੋਜ਼ੀ ਉਨ੍ਹਾਂ 1200 ਆਮ ਲੋਕਾਂ ਵਿਚੋਂ ਇਕ ਹੈ ਜੋ ਸ਼ਾਹੀ ਵਿਆਹ 'ਚ ਸ਼ਾਮਲ ਹੋਣ ਦਾ ਸੱਦਾ ਮਿਲਣ ਤੋਂ ਉਤਸ਼ਾਹਿਤ ਹੈ। ਰੋਜ਼ੀ ਨੇ ਕਿਹਾ ਕਿ ਇਹ ਬਹੁਤ ਰੋਮਾਂਚਕ ਹੈ। ਕੋਈ ਤੁਹਾਨੂੰ ਇਸ ਤਰ੍ਹਾਂ ਸਰਾਹੇ ਇਸ ਤੋਂ ਬਿਹਤਰ ਕੀ ਹੋ ਸਕਦਾ ਹੈ। ਰੋਜ਼ੀ ਨੇ ਇਕ ਚਮਕਦਾਰ ਪੀਲੇ ਫੁੱਲਾਂ ਦੀ ਪੋਸ਼ਾਕ ਪਾਈ ਹੋਈ ਸੀ ਅਤੇ ਕਿਹਾ ਕਿ ਉਹ ਸ਼ਾਹੀ ਜੋੜੇ ਦੇ ਖ਼ਾਸ ਦਿਨ ਦਾ ਹਿੱਸਾ ਬਣਨ ਲਈ ਖ਼ਾਸ ਤੌਰ 'ਤੇ ਚੁਣਿਆ ਗਿਆ ਸੀ।