ਪੂਰਵੀ ਬੰਗਲਾਦੇਸ਼ੀ ਕ੍ਰਿਕਟਰ ਨਫੀਸ ਇਕਬਾਲ ਨਿਕਲੇ ਕਰੋਨਾ ਪੌਜਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੰਗਲਾ ਦੇਸ਼ ਦੇ ਪੂਰਵੀ ਕ੍ਰਿਕਟਰ ਅਤੇ ਵੱਨਡੇ ਟੀਮ ਦੇ ਕਪਤਾਨ ਤਮੀਮ ਇਕਬਾਲ ਦੇ ਵੱਡੇ ਭਰਾ ਨਫੀਸ ਇਕਬਾਲ ਕਰੋਨਾ ਜਾਂਚ ਦੇ ਵਿਚ ਪੌਜਟਿਵ ਪਾਏ ਗਏ ਹਨ।

Photo

ਢਾਕਾ : ਬੰਗਲਾ ਦੇਸ਼ ਦੇ ਪੂਰਵੀ ਕ੍ਰਿਕਟਰ ਅਤੇ ਵੱਨਡੇ ਟੀਮ ਦੇ ਕਪਤਾਨ ਤਮੀਮ ਇਕਬਾਲ ਦੇ ਵੱਡੇ ਭਰਾ ਨਫੀਸ ਇਕਬਾਲ ਕਰੋਨਾ ਜਾਂਚ ਦੇ ਵਿਚ ਪੌਜਟਿਵ ਪਾਏ ਗਏ ਹਨ। ਮੀਡੀਆ ਰਿਪੋਰਟ ਦੇ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਨਫੀਸ ਇਕਬਾਲ ਦੇ ਵੱਲੋਂ 2003 ਦੇ ਵਿਚ ਬੰਗਲਾਦੇਸ਼ ਦੇ ਲਈ ਸ਼ੁਰੂਆਤ ਕੀਤੀ ਗਈ ਸੀ,

ਪਰ 2006 ਦੇ ਵਿਚ ਰਾਸ਼ਟਰੀ ਟੀਮ ਵਿਚੋਂ ਬਾਹਰ ਹੋ ਗਏ। ਦੱਸ ਦੱਈਏ ਕਿ ਇਕ ਅਖਬਾਰ ਦੀ ਰਿਪੋਰਟ ਦੇ ਮੁਤਾਬਿਕ ਨਫੀਸ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਕਰੋਨਾ ਸੰਕ੍ਰਮਿਤ ਹੋ ਗਏ ਹਨ। ਇਸ ਲਈ ਇਸ ਸਮੇਂ ਉਹ ਚਟਪਿੰਡ ਵਿਚ ਘਰ ਵਿਚ ਅਲੱਗ ਹੋ ਕੇ ਰਹਿ ਰਹੇ ਹਨ। 34 ਸਾਲ ਦੇ ਇਸ ਖਿਡਾਰੀ ਨੇ ਬੰਗਲਾਦੇਸ਼ ਲਈ 11 ਟੈਸਟ ਅਤੇ 16 ਵਨਡੇ ਮੈਚ ਖੇਡੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਬੰਗਲਾ ਦੇਸ਼ ਦੇ ਡਵੈਲਪਮੈਂਟਲ ਕੋਚ ਅਤੇ ਪੂਰਵੀ ਪ੍ਰਥਮਸ੍ਰਣੀ ਕ੍ਰਿਕਟਰ ਅਸ਼ਫਿਕੁਰ ਰਹਿਮਾਨ ਕਰੋਨਾ ਦੇ ਪੌਜਟਿਵ ਪਾਏ ਗਏ ਸਨ। ਇਸ ਤੋਂ ਇਲਾਵਾ ਪਾਕਿਸਤਾਨ ਦੇ ਕ੍ਰਿਕਟਰ ਅਫ਼ਰੀਦੀ, ਤੌਫੀਕ ਉਮਰ ਅਤੇ ਜਫ਼ਰ ਸਰਫ਼ਰਾਜ ਵੀ ਕਰੋਨਾ ਵਾਇਰਸ ਦੇ ਪੌਜਟਿਵ ਪਾਏ ਗਏ ਹਨ। ਦੱਸ ਦੱਈਏ ਕਿ ਇਨ੍ਹਾਂ ਵਿਚੋਂ ਸਰਫ਼ਰਾਜ ਦੀ ਕਰੋਨਾ ਵਾਇਰਸ ਦੇ ਕਾਰਨ ਮੌਤ ਵੀ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।