ਏਅਰ ਇੰਡੀਆ ਦੀ ਫਲਾਈਟ ਵਿਚ ਭਰੀ ਉਡਾਨ, ਪਤੀ-ਪਤਨੀ ਨਿਕਲੇ ਕੋਰੋਨਾ ਪਾਜ਼ੇਟਿਵ

ਏਜੰਸੀ

ਖ਼ਬਰਾਂ, ਕੌਮਾਂਤਰੀ

8 ਜੂਨ ਤੋਂ ਕੋਰੋਨਾ ਮੁਕਤ ਐਲ਼ਾਨੇ ਜਾਣ ਤੋਂ ਬਾਅਦ ਨਿਊਜ਼ੀਲੈਂਡ ਵਿਚ ਫਿਰ ਕੋਰੋਨਾ ਵਾਇਰਸ ਦੇ ਕੁਝ ਨਵੇਂ ਮਾਮਲੇ ਸਾਹਮਣੇ ਆਏ ਹਨ।

Corona Virus

ਨਵੀਂ ਦਿੱਲੀ: 8 ਜੂਨ ਤੋਂ ਕੋਰੋਨਾ ਮੁਕਤ ਐਲ਼ਾਨੇ ਜਾਣ ਤੋਂ ਬਾਅਦ ਨਿਊਜ਼ੀਲੈਂਡ ਵਿਚ ਫਿਰ ਕੋਰੋਨਾ ਵਾਇਰਸ ਦੇ ਕੁਝ ਨਵੇਂ ਮਾਮਲੇ ਸਾਹਮਣੇ ਆਏ ਹਨ। ਭਾਰਤ ਤੋਂ ਅਪਣੇ ਦੇਸ਼ ਨਿਊਜ਼ੀਲੈਂਡ ਪਹੁੰਚੇ ਪਤੀ-ਪਤਨੀ ਕੋਰੋਨਾ ਸੰਕਰਮਿਤ ਪਾਏ ਗਏ ਹਨ। ਮੀਡੀਆ ਰਿਪੋਰਟ ਮੁਤਾਬਕ ਉਹਨਾਂ ਨੇ ਏਅਰ ਇੰਡੀਆ ਦੀ AI1306 ਫਲਾਈਟ ਵਿਚ ਸਫਰ ਕੀਤਾ ਸੀ।

8 ਜੂਨ ਨੂੰ ਕੋਰੋਨਾ ਮੁਕਤ ਐਲਾਨੇ ਗਏ ਨਿਊਜ਼ੀਲੈਂਡ ਵਿਚ 16 ਜੂਨ ਨੂੰ ਵੀ ਦੋ ਮਾਮਲੇ ਸਾਹਮਣੇ ਆਏ ਸੀ ਜਦੋਂ ਦੋ ਬ੍ਰਿਟਿਸ਼ ਔਰਤਾਂ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ। ਹੁਣ ਭਾਰਤ ਤੋਂ ਆਉਣ ਵਾਲੇ ਪਤੀ ਅਤੇ ਪਤਨੀ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਕਾਫੀ ਘੱਟ ਉਮਰ ਹੋਣ ਕਾਰਨ ਉਹਨਾਂ ਦੇ ਬੱਚੇ ਦਾ ਕੋਰੋਨਾ ਟੈਸਟ ਨਹੀਂ ਹੋ ਸਕਿਆ ਹੈ। ਇਹ ਸ਼ੱਕ ਹੈ ਕਿ ਅਪਣੇ ਮਾਤਾ ਪਿਤਾ ਨਾਲ ਸਫਰ ਕਰਨ ਵਾਲਾ ਵੱਚਾ ਕੋਰੋਨਾ ਸੰਕਰਮਿਤ ਹੋ ਸਕਦਾ ਹੈ।

ਦੱਸ ਦਈਏ ਕਿ ਏਅਰ ਇੰਡੀਆ ਦੀ Repatriation Flight ਤੋਂ ਜੋੜਾ ਅਪਣੇ ਦੇਸ਼ ਪਹੁੰਚਿਆ ਸੀ। ਨਿਊਜ਼ੀਲੈਂਡ ਦੇ ਸਿਹਤ ਡਾਇਰੈਕਟਰ ਜਨਰਲ ਡਾਕਟਰ ਐਸ਼ਲੀ ਬਲੂਮਫੀਲਡ ਨੇ ਕਿਹਾ ਕਿ ਉਹਨਾਂ ਵਿਚ ਪਹਿਲਾਂ ਲੱਛਣ ਨਹੀਂ ਸੀ ਪਰ ਕੁਆਰੰਟੀਨ ਦੌਰਾਨ ਉਹਨਾਂ ਦੀ ਜਾਂਚ ਕੀਤੀ ਗਈ ਤਾਂ ਉਹ ਪਾਜ਼ੇਟਿਵ ਪਾਏ ਗਏ।  

ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਆਉਣ ਵਾਲੇ ਹਰ ਵਿਅਕਤੀ ਨੂੰ ਲਾਜ਼ਮੀ ਤੌਰ ‘ਤੇ 14 ਦਿਨ ਲਈ ਕੁਆਰੰਟੀਨ ਵਿਚ ਰਹਿਣਾ ਹੋਵੇਗਾ ਅਤੇ ਤੀਜੇ ਤੇ 12ਵੇਂ ਦਿਨ ਉਹਨਾਂ ਦਾ ਕੋਰੋਨਾ ਟੈਸਟ ਕੀਤਾ ਜਾਂਦਾ ਹੈ, ਚਾਹੇ ਉਸ ਵਿਚ ਕੋਈ ਲ਼ੱਛਣ ਨਾ ਹੋਵੇ। ਸਿਹਤ ਡਾਇਰੈਕਟਰ ਜਨਰਲ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਹਮੇਸ਼ਾਂ ਤੋਂ ਅਜਿਹਾ ਮੰਨਦਾ ਰਿਹਾ ਹੈ ਕਿ ਹੋਰ ਦੇਸ਼ਾਂ ਤੋਂ ਨਿਊਜ਼ੀਲੈਂਡ ਆਉਣ ਵਾਲੇ ਨਾਗਰਿਕਾਂ ਕਾਰਨ ਨਵੇਂ ਮਾਮਲੇ ਆਏ ਹਨ।