Ecuador blackout News: ਲਗਾਤਾਰ ਤੀਜੇ ਮਹੀਨੇ ਹਨੇਰੇ 'ਚ ਡੁੱਬਿਆ ਇਕਵਾਡੋਰ! ਟਰਾਂਸਮਿਸ਼ਨ ਲਾਈਨ ਫੇਲ ਹੋਣ ਕਾਰਨ ਬੱਤੀ ਗੁੱਲ
ਰੌਬਰਟੋ ਲੂਕ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ ਦਰਅਸਲ, ਟਰਾਂਸਮਿਸ਼ਨ ਲਾਈਨ ਵਿਚ ਖਰਾਬੀ ਕਾਰਨ ਕੈਸਕੇਡ ਕੁਨੈਕਸ਼ਨ ਕੱਟਿਆ ਗਿਆ ਸੀ।
Ecuador blackout News: ਬਦਲਦੇ ਮੌਸਮ ਕਾਰਨ ਪੂਰੀ ਦੁਨੀਆ ਅਜੀਬੋ-ਗਰੀਬ ਮੌਸਮ ਦਾ ਸਾਹਮਣਾ ਕਰ ਰਹੀ ਹੈ। ਅਜਿਹੇ 'ਚ ਕਈ ਥਾਵਾਂ 'ਤੇ ਕੜਾਕੇ ਦੀ ਗਰਮੀ ਅਤੇ ਕਈ ਥਾਵਾਂ 'ਤੇ ਬਰਸਾਤ ਹੋ ਰਹੀ ਹੈ। ਗਰਮੀ ਕਾਰਨ ਕਈ ਦੇਸ਼ਾਂ ਵਿਚ ਬਿਜਲੀ ਦੀ ਮੰਗ ਵਧ ਗਈ ਹੈ। ਇਸ ਸਭ ਦੇ ਵਿਚਕਾਰ ਇਕਵਾਡੋਰ 'ਚ ਹਾਹਾਕਾਰ ਮਚ ਗਈ। ਦਰਅਸਲ ਬੁੱਧਵਾਰ ਦੁਪਹਿਰ ਨੂੰ ਪੂਰੇ ਦੇਸ਼ 'ਚ ਅਚਾਨਕ ਬੱਤੀ ਗੁੱਲ ਹੋ ਗਈ। ਇਸ ਤੋਂ ਹਰ ਕੋਈ ਪਰੇਸ਼ਾਨ ਹੋ ਗਿਆ। ਇਸ ਦੌਰਾਨ, ਜਨਤਕ ਬੁਨਿਆਦੀ ਢਾਂਚਾ ਮੰਤਰੀ ਰੌਬਰਟੋ ਲੂਕ ਨੇ ਕਿਹਾ ਕਿ ਬਿਜਲੀ ਬੰਦ ਹੋਣ ਦਾ ਕਾਰਨ ਟਰਾਂਸਮਿਸ਼ਨ ਲਾਈਨ ਵਿਚ ਨੁਕਸ ਸੀ।
ਰੌਬਰਟੋ ਲੂਕ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ ਦਰਅਸਲ, ਟਰਾਂਸਮਿਸ਼ਨ ਲਾਈਨ ਵਿਚ ਖਰਾਬੀ ਕਾਰਨ ਕੈਸਕੇਡ ਕੁਨੈਕਸ਼ਨ ਕੱਟਿਆ ਗਿਆ ਸੀ। ਇਸੇ ਕਰਕੇ ਪੂਰੇ ਦੇਸ਼ ਵਿਚ ਕਿਤੇ ਵੀ ਬਿਜਲੀ ਨਹੀਂ ਸੀ। ਘੰਟਿਆਂ ਦੇ ਅੰਦਰ, ਇਕਵਾਡੋਰ ਦੀ ਰਾਜਧਾਨੀ ਕਿਊਟੋ ਦੇ ਕੁੱਝ ਹਿੱਸਿਆਂ ਵਿਚ ਬਿਜਲੀ ਵਾਪਸ ਆਉਣੀ ਸ਼ੁਰੂ ਹੋ ਗਈ। ਇਕ ਮੀਡੀਆ ਰਿਪੋਰਟ ਮੁਤਾਬਕ 18 ਮਿਲੀਅਨ ਦੀ ਆਬਾਦੀ ਵਾਲਾ ਇਕਵਾਡੋਰ ਕਈ ਸਾਲਾਂ ਤੋਂ ਊਰਜਾ ਸੰਕਟ ਨਾਲ ਜੂਝ ਰਿਹਾ ਹੈ। ਬੁਨਿਆਦੀ ਢਾਂਚੇ ਦੀ ਅਸਫਲਤਾ, ਰੱਖ-ਰਖਾਅ ਦੀ ਘਾਟ ਅਤੇ ਆਯਾਤ ਊਰਜਾ 'ਤੇ ਨਿਰਭਰਤਾ ਨੇ ਦੇਸ਼ ਭਰ ਵਿਚ ਬਲੈਕਆਉਟ ਵਿਚ ਯੋਗਦਾਨ ਪਾਇਆ ਹੈ।
ਇਕ ਰਿਪੋਰਟ ਅਨੁਸਾਰ, ਇਕਵਾਡੋਰ ਵਿਚ ਅਪ੍ਰੈਲ ਦੇ ਸ਼ੁਰੂ ਵਿਚ ਵੀ ਬਲੈਕਆਉਟ ਹੋਇਆ ਸੀ, ਜੋ ਕਿ ਊਰਜਾ ਮੰਤਰਾਲੇ ਨੇ ਕਿਹਾ ਕਿ ਲੰਬੇ ਸੋਕੇ, ਵੱਧ ਰਹੇ ਤਾਪਮਾਨ ਅਤੇ ਦੇਸ਼ ਦੀ ਬਿਜਲੀ ਪ੍ਰਣਾਲੀ ਦੇ ਰੱਖ-ਰਖਾਅ ਦੀ ਕਮੀ ਦੇ ਬਾਅਦ ਇਤਿਹਾਸਕ ਤੌਰ 'ਤੇ ਘੱਟ ਪਾਣੀ ਦੇ ਵਹਾਅ ਕਾਰਨ ਹੋਇਆ ਸੀ। ਮਈ ਦੇ ਸ਼ੁਰੂ ਵਿਚ ਵੀ ਬਲੈਕਆਊਟ ਸੀ, ਜਿਸ ਨੂੰ ਬਾਅਦ ਵਿਚ ਠੀਕ ਕਰ ਦਿਤਾ ਗਿਆ। ਲੂਕ, ਜੋ ਕਾਰਜਕਾਰੀ ਊਰਜਾ ਮੰਤਰੀ ਵੀ ਹਨ, ਨੇ 7 ਜੂਨ ਨੂੰ ਕਿਹਾ ਕਿ ਬਿਜਲੀ ਬੰਦ ਹੋਣ ਦਾ ਖਤਰਾ ਘੱਟ ਗਿਆ ਹੈ। ਹਾਲਾਂਕਿ, 16 ਜੂਨ ਨੂੰ, ਕਿਊਟੋ ਦੇ ਕੁੱਝ ਹਿੱਸਿਆਂ ਵਿਚ ਦੁਬਾਰਾ ਬਿਜਲੀ ਬੰਦ ਹੋ ਗਈ। ਤਿੰਨ ਦਿਨਾਂ ਬਾਅਦ, ਦੇਸ਼ ਭਰ ਵਿਚ ਬਿਜਲੀ ਬੰਦ ਹੋ ਗਈ।