US News: ਅਮਰੀਕਾ ਦੇ ਵਰਜੀਨੀਆ ਵਿਚ ਭਾਰਤੀ ਮੂਲ ਦੇ ਸਿਆਸਤਦਾਨ ਨੇ ਜਿੱਤੀ ਪ੍ਰਾਇਮਰੀ ਚੋਣ
ਉਨ੍ਹਾਂ ਨੇ 11 ਮੁਕਾਬਾਲੇਬਾਜ਼ਾਂ ਨੂੰ ਪਿੱਛੇ ਛੱਡਦੇ ਹੋਏ ਇਹ ਜਿੱਤ ਹਾਸਲ ਕੀਤੀ ਹੈ।
Suhas Subramanyam wins Democratic primary in Virginia
US News: ਅਮਰੀਕਾ ਦੇ ਵਰਜੀਨੀਆ ਵਿਚ ਭਾਰਤੀ ਮੂਲ ਦੇ ਸਿਆਸਤਦਾਨ ਸੁਹਾਸ ਸੁਬਰਾਮਨੀਅਮ ਨੇ ਵਰਜੀਨੀਆ ਪਾਰਲੀਮੈਟ ਸੀਟ ਲਈ ਡੈਮੋਕ੍ਰੇਟਿਕ ਪ੍ਰਾਇਮਰੀ ਵਿਚ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ 11 ਮੁਕਾਬਾਲੇਬਾਜ਼ਾਂ ਨੂੰ ਪਿੱਛੇ ਛੱਡਦੇ ਹੋਏ ਇਹ ਜਿੱਤ ਹਾਸਲ ਕੀਤੀ ਹੈ।
ਮੁਕਾਬਾਲੇਬਾਜ਼ਾਂ ਵਿਚੋਂ ਪਿੱਛੇ ਰਹਿਣ ਵਾਲਿਆਂ ਵਿਚੋ ਇਕ ਭਾਰਤੀ ਮੂਲ ਦੀ ਔਰਤ ਕਰਿਸਟਲ ਕੌਲ ਵੀ ਸ਼ਾਮਲ ਹੈ। ਮੌਜੂਦਾ ਡੈਮੋਕ੍ਰੇਟ ਜੈਨੀਫਰ ਨੇ ਪਿਛਲੇ ਸਾਲ ਹੀ ਐਲਾਨ ਕਰ ਦਿਤਾ ਸੀ ਕਿ ਉਹ ਇਸ ਸੀਟ ਲਈ ਚੋਣ ਨਹੀ ਲੜਣਗੇ। ਵੈਕਸਟਨ ਨੇ ਸੁਬਰਾਮਨੀਅਮ ਨੂੰ ਸਮਰਥਨ ਦਿਤਾ ਸੀ ਜੋ ਕਿ ਰਿਪਬਲਿਕਨ ਪਾਰਟੀ ਦੇ ਮਾਈਕ ਕਲੈਂਸੀ ਨਾਲ ਮੁਕਾਬਲਾ ਕਰ ਰਹੇ ਹਨ ।