ਖੰਡਰ ਬਣਦਾ ਜਾ ਰਿਹੈ ਲਾਹੌਰ ਦਾ 'ਬਰੈਡਲਾਫ਼ ਹਾਲ', ਹੁੰਦੀਆਂ ਸੀ ਆਜ਼ਾਦੀ ਪ੍ਰਵਾਨਿਆਂ ਦੀਆਂ ਮੀਟਿੰਗਾਂ
ਅਜ਼ਾਦੀ ਦੀ ਲੜਾਈ ਦਾ ਸੁੰਦਰ ਸਰਮਾਇਆ 'ਬਰੈਡਲਾਫ਼ ਹਾਲ' ਬਿਖ ਰਿਹਾ ਟੁਕੜਿਆਂ 'ਚ
Bradlaugh hall Lahore 
 		 		ਨਵੀਂ ਦਿੱਲੀ, 19ਵੀਂ ਸਦੀ ਵਿਚ ਰਟੀਗਨ ਰੋੜ ਤੇ ਬਣਾਏ ਗਏ 'ਬਰੈਡਲਾਫ਼ ਹਾਲ' ਨੂੰ ਸਿਆਸੀ ਮਕਸਦ ਅਤੇ ਭਾਰਤ ਦੀ ਅਜ਼ਾਦੀ ਦੀ ਵਿਉਂਤਬੰਧੀ ਦੇ ਮੁੱਦਿਆਂ ਤੇ ਚਰਚਾ ਕਰਨ ਲਈ ਵਰਤਿਆ ਗਿਆ ਸੀ। ਸਰਦਾਰ ਦਿਆਲ ਸਿੰਘ ਜੀ ਨੂੰ ਇੱਕ ਐਵੇਂ ਦੀ ਜਗ੍ਹਾ ਦੀ ਲੋੜ ਮਹਿਸੂਸ ਹੋਈ ਜਿਥੇ ਸਾਰੇ ਇਕੱਠੇ ਹੋਕਿ ਆਪਣੇ ਆਪਣੇ ਵਿਚਾਰ ਹੋਰਾਂ ਤਕ ਪਹੁੰਚਾ ਸਕਣ। ਦੱਸ ਦਈਏ ਕਿ ਉਸ ਸਮੇਂ ਲਾਹੌਰ ਵਿਚ ਸਿਰਫ 2 ਹਾਲ ਹੀ ਮੌਜੂਦ ਸਨ ਇਕ ਟਾਊਨ ਹਾਲ ਆਫ਼ ਮਿਊਨਿਸਿਪਲ ਆਫ਼ਿਸ ਅਤੇ ਦੂਜਾ ਮੌਂਟਗੋਮਰੀ ਹਾਲ ਲਾਰੇਂਸ ਗਾਰਡਨ (ਜਿਨਾਹ ਗਾਰਡਨ) ਦੱਸਣਯੋਗ ਹੈ ਕਿ 1915 ਵਿਚ ਗ਼ਦਰ ਪਾਰਟੀ ਨੇ ਆਪਣੀਆਂ ਸਰਗਰਮੀਆਂ ਦਾ ਵੀ ਆਰੰਭ ਇਸੇ ਹਾਲ ਤੋਂ ਕੀਤਾ ਸੀ।