ਈਰਾਨ ਨੇ ਬ੍ਰਿਟਿਸ਼ ਤੇਲ ਟੈਂਕਰਾਂ ‘ਤੇ ਕੀਤਾ ਕਬਜ਼ਾ, 23 ਕਰੂ ਮੈਂਬਰਾਂ 'ਚ 18 ਭਾਰਤੀ ਵੀ ਸ਼ਾਮਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਨੇ ਇਕ ਬਿਆਨ ਜਾਰੀ ਕਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਰਾਨ ਨੇ ਉਸ ਦੇ ਦੋ ਤੇਲ ਦੇ ਟੈਂਕਰਾਂ ਨੂੰ ਸ਼ੁੱਕਰਵਾਰ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਹੈ।

Iran seizes 2 vessels of British

ਵਾਸ਼ਿੰਗਟਨ: ਬ੍ਰਿਟੇਨ ਨੇ ਇਕ ਬਿਆਨ ਜਾਰੀ ਕਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਰਾਨ ਨੇ ਉਸ ਦੇ ਦੋ ਤੇਲ ਦੇ ਟੈਂਕਰਾਂ ਨੂੰ ਸ਼ੁੱਕਰਵਾਰ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਦੇ ਨਾਲ ਹੀ ਬ੍ਰਿਟੇਨ ਨੇ ਈਰਾਨ ਨੂੰ ਉਹਨਾਂ ਦੇ ਤੇਲ ਦੇ ਟੈਂਕਰ ਨਾ ਛੱਡਣ ‘ਤੇ ਨਤੀਜੇ ਭੁਗਤਣ ਦੀ ਚਿਤਾਵਨੀ ਵੀ ਦਿੱਤੀ ਹੈ। ਇਸ ਤੋਂ ਪਹਿਲਾਂ ਈਰਾਨ ਦੇ ਇਨਕਲਾਬੀ ਗਾਰਡਜ਼ ਨੇ ਕਿਹਾ ਸੀ ਕਿ ਉਹਨਾਂ ਨੇ ਤੇਲ ਦੇ ਦੋ ਅਜਿਹੇ ਟੈਂਕਰਾਂ ਨੂੰ ਅਪਣੇ ਕਬਜ਼ੇ ਵਿਚ ਲਿਆ ਹੈ, ਜਿਸ ‘ਤੇ ਬ੍ਰਿਟੇਨ ਦਾ ਝੰਡਾ ਲੱਗਿਆ ਹੋਇਆ ਸੀ।

ਦੱਸ ਦਈਏ ਕਿ ਇਨਕਲਾਬੀ ਗਾਰਡਜ਼ ਦੀ ਇਹ ਕਾਰਵਾਈ ਬ੍ਰਿਟੇਨ ਦੀ ਉਸ ਕਾਰਵਾਈ ਤੋਂ ਦੋ ਹਫ਼ਤਿਆਂ ਬਾਅਦ ਆਈ ਹੈ ਜਦੋਂ ਬ੍ਰਿਟੇਨ ਨੇ ਈਰਾਨ ਦੇ ਟੈਂਕਰ ਨੂੰ ਕਬਜ਼ੇ ਵਿਚ ਲਿਆ ਸੀ। ਈਰਾਨ ਦੀ ਨਿਊਜ਼ ਏਜੰਸੀ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੂਜੇ ਵੈਸਲ ਜੋ ਇਕ ਬ੍ਰਿਟੇਨ ਵੱਲੋਂ ਓਪਰੇਟ ਕੀਤਾ ਜਾਣ ਵਾਲਾ ਜਹਾਜ਼ ਹੈ ਨੂੰ ਕਬਜ਼ੇ ਵਿਚ ਨਹੀਂ ਲਿਆ ਗਿਆ ਹੈ। ਇਸ ਜਹਾਜ਼ ਨੂੰ ਚਿਤਾਵਨੀ ਦੇ ਕੇ ਜਾਣ ਲਈ ਆਗਿਆ ਦੇ ਦਿੱਤੀ ਸੀ।

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕਬਜ਼ੇ ਵਿਚ ਲਏ ਗਏ ਜਹਾਜ਼ ਵਿਚ 23 ਕਰੂ ਮੈਂਬਰ ਹਨ, ਜਿਨ੍ਹਾਂ ਵਿਚ 18 ਭਾਰਤੀ ਮੂਲ ਦੇ ਨਾਗਰਕ ਵੀ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਹੁਣ ਤੱਕ ਇਹ ਤੈਅ ਨਹੀਂ ਹੈ ਕਿ ਜਹਾਜ਼ ‘ਤੇ ਕਿੰਨੇ ਕਰੂ ਮੈਂਬਰ ਭਾਰਤੀ ਹਨ। ਅਧਿਕਾਰੀਆਂ ਮੁਤਾਬਕ ਉਹ ਲਗਾਤਾਰ ਈਰਾਨ ਸਰਕਾਰ ਦੇ ਸੰਪਰਕ ਵਿਚ ਹਨ ਤਾਂ ਜੋ ਸਾਰੇ ਭਾਰਤੀ ਕਰੂ ਮੈਂਬਰਾਂ ਨੂੰ ਛਡਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ ਈਰਾਨ ਅਤੇ ਬ੍ਰਿਟੇਨ ਵਿਚਕਾਰ ਸਬੰਧ ਖ਼ਰਾਬ ਚੱਲ ਰਹੇ ਹਨ। ਪਿਛਲੇ ਸਾਲ ਹੀ ਬ੍ਰਿਟੇਨ ਨੇ ਈਰਾਨ ਨੂੰ ਬੇਨਤੀ ਕੀਤੀ ਸੀ ਕਿ ਉਹ ਯਮਨ ਵਿਚ ਹਥਿਆਰਾਂ ਦੀ ਸਪਲਾਈ ਨੂੰ ਬੰਦ ਕਰੇ। ਸਾਊਦੀ ਅਰਬ ਯਮਨ ਸਰਕਾਰ ਦੀ ਹਿਮਾਇਤ ਵਿਚ ਅਤੇ ਈਰਾਨ ਸਮਰਥਤ ਹੂਤੀ ਬਾਗੀਆਂ ਵਿਰੁੱਧ ਹਵਾਈ ਹਮਲੇ ਦੀ ਅਗਵਾਈ ਕਰ ਰਿਹਾ ਸੀ। ਸੰਯੁਕਤ ਰਾਸ਼ਟਰ ਨੇ ਪਾਇਆ ਸੀ ਕਿ ਈਰਾਨ ਹੂਤੀ ਬਾਗੀਆਂ ਨੂੰ ਮਿਸਾਈਲ ਅਤੇ ਡਰੋਨ ਦੀ ਸਪਲਾਈ ਰੋਕਣ ਵਿਚ ਅਸਫ਼ਲ ਰਿਹਾ ਹੈ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ