ਬਰਤਾਨੀਆ ‘ਚ ਜਨਗਣਨਾ ਨੂੰ ਲੈ ਕੇ ਸਿੱਖਾਂ ਨੇ ਕਾਨੂੰਨੀ ਲੜਾਈ ਕੀਤੀ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਰਤਾਨੀਆ ਦੀ ਸਿੱਖ ਜੱਥੇਬੰਦੀ ਨੇ ਦੇਸ਼ ਵਿਚ 2021 ਵਿਚ ਹੋਣ ਵਾਲੀ ਜਨਗਣਨਾ ਵਿਚ ਸਿੱਖ ਧਰਮ...

Sikh,s

ਲੰਡਨ: ਬਰਤਾਨੀਆ ਦੀ ਸਿੱਖ ਜੱਥੇਬੰਦੀ ਨੇ ਦੇਸ਼ ਵਿਚ 2021 ਵਿਚ ਹੋਣ ਵਾਲੀ ਜਨਗਣਨਾ ਵਿਚ ਸਿੱਖ ਧਰਮ ਦੇ ਲਈ ਇੱਕ ਅਲੱਗ ਤੋਂ ਸਿੱਖਾਂ ਦੀ ਵੱਖਰੀ ਗਿਣਤੀ ਵਾਲੇ ਖਾਨੇ ਨੂੰ ਲੈ ਕੇ ਕਾਨੂੰਨੀ ਲੜਾਈ ਸ਼ੁਰੂ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੁਆਰਾ ਇਸ ਤਰ੍ਹਾਂ ਦੇ ਵਰਗੀਕਰਣ ਦੀ ਮੰਗ ਨੂੰ ਠੁਕਰਾਏ ਜਾਣ ਦੇ ਖ਼ਿਲਾਫ਼ ਕਾਨੂੰਨੀ ਕਦਮ ਚੁੱਕਣਗੇ।ਬਰਤਾਨੀਆ ਦੇ ਸਿੱਖ ਫਾਊਂਡੇਸ਼ਨ ਨੇ ਦਾਅਵਾ ਕੀਤਾ ਕਿ ਉਨ੍ਹਾਂ 150 ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਦਾ ਸਮਰਥਨ ਪ੍ਰਾਪਤ ਹੈ।

ਉਨ੍ਹਾਂ ਨੇ ਮਈ ਵਿਚ ਬਰਤਾਨੀਆ ਦੇ ਮੰਤਰੀ ਮੰਡਲ ਨੂੰ ਇਸ ਸਬੰਧ ਵਿਚ Îਇੱਕ ਪੱਤਰ ਲਿਖਿਆ ਸੀ ਅਤੇ ਬਰਤਾਨੀਆ ਦੇ ਰਾਸ਼ਟਰੀ ਸਟੈਟਿਸਟਕ ਦਫ਼ਤਰ ਵਲੋਂ ਇਸ ਮੰਗ ਨੂੰ ਠੁਕਰਾਏ ਜਾਣ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਮਿਲੇ ਜਵਾਬ ਨੂੰ ਸਿੱਖਾਂ ਨੇ ਨਿਰਾਸ਼ਾਜਨਕ ਦੱਸਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਦੇ ਲਈ ਉਹ ਬਰਤਾਨੀਆ ਦੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।