ਬਰਗਾੜੀ ਦੀ ਧਰਤੀ ‘ਤੇ ਫਿਰ ਹੋਈ ਸਿੱਖ ਨੌਜਵਾਨ ‘ਤੇ ਫਾਇਰਿੰਗ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਇਥੇ ਬਰਗਾੜੀ ਵਿਚ ਦੇਰ ਰਾਤ ਕਰੀਬ 11 ਵਜੇ ਕਾਰ ਸਵਾਰ ਇਕ ਸਿੱਖ ਨੌਜਵਾਨ...

Pritpal singh

ਫਰੀਦਕੋਟ: ਇਥੇ ਬਰਗਾੜੀ ਵਿਚ ਦੇਰ ਰਾਤ ਕਰੀਬ 11 ਵਜੇ ਕਾਰ ਸਵਾਰ ਇਕ ਸਿੱਖ ਨੌਜਵਾਨ ਉਤੇ ਕੁਝ ਮੋਟਰਸਾਇਕਲ ਸਵਾਰ ਅਣਪਛਾਤੇ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ। ਹਮਲੇ ਵਿਚ ਕਾਰ ਸਵਾਰ ਪ੍ਰਿਤਪਾਲ ਸਿੰਘ ਵਾਲ-ਵਾਲ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਸਿੱਖ ਨੌਜਵਾਨ ਇਕ ਸਿੱਖ ਜਥੇਬੰਦੀ ਦਮਦਮੀ ਟਕਸਾਲ ਨਾਲ ਸੰਬੰਧ ਰੱਖਦਾ ਹੈ।

ਪ੍ਰਿਤਪਾਲ ਬਰਗਾੜੀ ਤੋਂ ਰਣ ਸਿੰਘ ਵਾਲਾ ਕਾਰ ਸਵਾਰ ਇਕੱਲਾ ਹੀ ਜਾ ਰਿਹਾ ਸੀ ਕਿ ਰਾਸਤੇ ਵਿਚ ਉਸ ਉਤੇ ਅਣਪਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ। ਸੂਤਰਾਂ ਅਨੁਸਾਰ ਪ੍ਰਿਤਪਾਲ ਸਿੰਘ ਪੁੱਤਰ ਸੁਖਪਾਲ ਸਿੰਘ ਨਿਵਾਸੀ ਬਰਗਾੜੀ ਹਾਲ ਨਿਵਾਸੀ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਰਣ ਸਿੰਘ ਵਾਲਾ ਦੀ ਪੁਲਿਸ ਨੇ ਸਿਵਲ ਹਸਪਤਾਲ ਬਾਜਾਖਾਨਾ ਵਿਚ ਦੇਰ ਰਾਤ ਮੈਡੀਕਲ ਕਰਵਾਇਆ।

ਪੁਲਿਸ ਮਾਮਲੇ ਦੀ ਜਾਂਚ ਕਰਦੇ ਹੋਏ ਖੇਤਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲ ਰਹੀ ਹੈ। ਇੱਥੇ ਦੱਸਣਯੋਗ ਹੈ ਕਿ 14 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ਵਿਚੋਂ ਦੋ ਨੌਜਵਾਨ ਪੁਲਿਸ ਫਾਇਰਿੰਗ ਵਿਚ ਮਾਰੇ ਗਏ ਸਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਬਹਿਬਲ ਕਲਾਂ ਤੇ ਬਰਗਾੜੀ ਵਿਚ ਲੋਕ ਧਰਨਾ ਦੇ ਰਹੇ ਸੀ।