ਭਾਰਤ ਤੋਂ ਡਰਿਆ ਚੀਨ! Ladakh ਕੋਲ Fighter Aircrafts ਲਈ ਤਿਆਰ ਕਰ ਰਿਹਾ ਹੈ ਨਵਾਂ ਏਅਰਬੇਸ 

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਨਾਲ ਹੋਏ ਟਕਰਾਅ ਤੋਂ ਬਾਅਦ ਚੀਨ ਲੜਾਕੂ ਜਹਾਜ਼ਾਂ ਦੇ ਸੰਚਾਲਨ ਲਈ ਸ਼ਕਚੇ ਏਅਰਬੇਸ ਨੂੰ ਤੇਜ਼ੀ ਨਾਲ ਅਪਗ੍ਰੇਡ ਕਰ ਰਿਹਾ ਹੈ।

China developing new fighter aircraft base near Ladakh

ਬੀਜਿੰਗ - ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਹਾਲੇ ਘੱਟ ਨਹੀਂ ਹੋਇਆ ਹੈ। ਇਸ ਦੌਰਾਨ ਚੀਨ ਨੇ ਇਕ ਹੋਰ ਭੜਕਾਊ ਹਰਕਤ ਕੀਤੀ ਹੈ। ਚੀਨ ਲੱਦਾਖ ਨੇੜੇ ਇਕ ਨਵਾਂ ਲੜਾਕੂ ਏਅਰਬੇਸ ਬਣਾ ਰਿਹਾ ਹੈ। ਹਾਲਾਂਕਿ, ਭਾਰਤੀ ਏਜੰਸੀਆਂ ਚੀਨ ਦੀ ਇਸ ਕਾਰਵਾਈ 'ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ।
ਜਾਣਕਾਰੀ ਅਨੁਸਾਰ ਚੀਨ ਐੱਲਏਸੀ ਦੇ ਨੇੜੇ ਸ਼ਕਚੇ ਬਣਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਭਾਰਤ ਨਾਲ ਹੋਏ ਟਕਰਾਅ ਤੋਂ ਬਾਅਦ ਚੀਨ ਲੜਾਕੂ ਜਹਾਜ਼ਾਂ ਦੇ ਸੰਚਾਲਨ ਲਈ ਸ਼ਕਚੇ ਏਅਰਬੇਸ ਨੂੰ ਤੇਜ਼ੀ ਨਾਲ ਅਪਗ੍ਰੇਡ ਕਰ ਰਿਹਾ ਹੈ।

ਇਹ ਵੀ ਪੜ੍ਹੋ -  ਮੀਂਹ ਬਣਿਆ ਕਾਲ, ਪੁਲ ਹੇਠਾਂ ਭਰੇ ਪਾਣੀ ਦੀ ਵੀਡੀਓ ਬਣਾ ਰਹੇ ਵਿਅਕਤੀ ਦੀ ਡੁੱਬਣ ਨਾਲ ਹੋਈ ਮੌਤ

ਚੀਨ ਨੇ ਸਮਝ ਲਿਆ ਹੈ ਕਿ ਭਾਰਤੀ ਹਵਾਈ ਫੌਜ ਸੰਘਰਸ਼ ਖੇਤਰ ਵਿਚ ਤੇਜ਼ੀ ਨਾਲ ਅੱਗੇ ਵਧਣ ਦੇ ਸਮਰੱਥ ਹੈ, ਇਸ ਲਈ ਉਸ ਨੇ ਏਅਰਬੇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਨਵਾਂ ਏਅਰਬੇਸ ਕਾਸ਼ਗਰ ਅਤੇ ਹੋਗਾਨ ਵਿਚ ਸ਼ਕਚੇ ਵਿਚ ਬਣਾਇਆ ਜਾ ਰਿਹਾ ਹੈ ਅਤੇ ਚੀਨੀ ਹਵਾਈ ਸੈਨਾ ਨੂੰ ਆਪਣੇ ਲੜਾਕੂ ਜਹਾਜ਼ਾਂ ਨੂੰ ਤੇਜ਼ੀ ਨਾਲ ਐਲਏਸੀ ਵਿਚ ਲਿਜਾਣ ਵਿਚ ਸਹਾਇਤਾ ਕਰੇਗਾ। 

ਇਹ ਵੀ ਪੜ੍ਹੋ -  ਦੋ ਸਾਲ ਦੀ ਬੱਚੀ ਨੂੰ ਕਾਰ ਵਿਚ Lock ਕਰਕੇ ਭੁੱਲੀ ਮਹਿਲਾ, ਹੋਈ ਮੌਤ

ਸੂਤਰਾਂ ਅਨੁਸਾਰ, ਭਾਰਤ ਪਿਛਲੇ ਸਾਲ ਮਈ ਤੋਂ ਚੀਨ ਦੇ 7 ਮਿਲਟਰੀ ਏਅਰਬੇਸ 'ਤੇ ਨਜ਼ਰ ਰੱਖ ਰਿਹਾ ਹੈ। ਚੋਟੀ ਦੇ ਸਰਕਾਰੀ ਸੂਤਰਾਂ ਅਨੁਸਾਰ ਚੀਨ ਦੀ ਹਵਾਈ ਫੌਜ ਨੇ ਹਾਲ ਹੀ ਵਿਚ ਆਪਣੇ ਕਈ ਏਅਰਬੇਸਾਂ ਨੂੰ ਅਪਗ੍ਰੇਡ ਕੀਤਾ ਹੈ, ਜਿਨਾਂ ਵਿਚ ਸੈਨਿਕਾਂ ਲਈ ਮਜ਼ਬੂਤ ਰਿਹਾਇਸ਼ ਬਣਾਉਣ, ਰਨਵੇ ਦੀ ਲੰਬਾਈ ਵਧਾਉਣ ਅਤੇ ਵਾਧੂ ਜਨ-ਸ਼ਕਤੀ ਦੀ ਤਾਇਨਾਤੀ ਸ਼ਾਮਲ ਹੈ।

ਸੂਤਰਾਂ ਨੇ ਦੱਸਿਆ ਕਿ ਚੀਨ ਦਿ ਜਡਿਨ੍ਹਾਂ ਮਿਲਟਰੀ ਏਅਰਬੇਸ 'ਤੇ ਨਜ਼ਰ ਰੱਖੀ ਜਾ ਰਹੀ ਹੈ ਉਸ ਵਿਚ ਤਿੰਨ ਕਸ਼ਗਰ, ਹੋਤਾਨ ਅਤੇ ਨਗਰੀ ਗੁਨਸਾਪੂਰਬੀ ਲੱਦਾਖ ਦੇ ਸਾਹਮਣੇ ਹਨ। ਇਨ੍ਹਾਂ ਤੋਂ ਇਲਾਵਾ, ਸ਼ੀਗਟਸੇ, ਲਹਸਾ ਗੋਂਗਕਰ, ਨਾਈਂਗੀਚੀ ਅਤੇ ਚਮਡੋ ਪਾਂਗਟਾ ਹਨ। ਸੂਤਰਾਂ ਅਨੁਸਾਰ, ਸਿਨਜਿਆਂਗ ਅਤੇ ਤਿੱਬਤ ਵਿਚ ਬਣੇ ਇਨ੍ਹਾਂ 7 ਏਅਰਬੇਸਾਂ ‘ਤੇ ਨਜ਼ਰ ਰੱਖਣ ਲਈ ਸੈਟੇਲਾਈਟ ਸਮੇਤ ਹੋਰ ਨਿਗਰਾਨੀ ਉਪਕਰਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ।