ਕੋਲੰਬੀਆ 'ਚ ਜਹਾਜ਼ ਹੋਇਆ ਹਾਦਸਾਗ੍ਰਸਤ, 6 ਲੋਕਾਂ ਦੀ ਹੋਈ ਦਰਦਨਾਕ ਮੌਤ
ਹਾਦਸੇ ਦੇ ਸੰਭਾਵਿਤ ਕਾਰਨਾਂ ਦਾ ਪਤਾ ਲਗਾਉਣ ਲਈ ਸਬੂਤ ਇਕੱਠੇ ਕਰਨ ਲਈ ਮਾਹਿਰਾਂ ਦੀ ਇਕ ਟੀਮ ਕੀਤੀ ਗਈ ਨਿਯੁਕਤ
ਬੋਗੋਟਾ: ਕੋਲੰਬੀਆ ਦੇ ਕੇਂਦਰੀ ਮੇਟਾ ਵਿਭਾਗ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਪਾਇਲਟ ਅਤੇ ਕੋਲੰਬੀਆ ਦੀ ਡੈਮੋਕ੍ਰੇਟਿਕ ਸੈਂਟਰ ਪਾਰਟੀ (ਡੀਸੀਪੀ) ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਕੋਲੰਬੀਆ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਨੇ ਦਿਤੀ।
ਇਹ ਵੀ ਪੜ੍ਹੋ: ਪਿਓ-ਪੁੱਤ ਦੀ ਲੜਾਈ ਨੂੰ ਹਟਾਉਣ ਗਈ ਗੁਆਂਢਣ ਦਾ ਕਤਲ
ਇਸ ਦੌਰਾਨ, ਡੀਸੀਪੀ ਦੇ ਅਨੁਸਾਰ ਮ੍ਰਿਤਕਾਂ ਦੀ ਪਛਾਣ ਸਾਬਕਾ ਸੈਨੇਟਰ ਤੇ ਰਾਜਦੂਤ ਨੋਹੋਰਾ ਟੋਵਰ , ਗਿਲੇਰਮੋ ਪੇਰੇਜ਼, ਡਿਮਾਸ ਬੈਰੇਰੋ, ਫੇਲਿਪ ਕੈਰੇਨੋ, ਆਸਕਰ ਰੋਡਰਿਗਜ਼ ਅਤੇ ਪਾਇਲਟ ਹੇਲੀਓਡੋਰੋ ਅਲਵਾਰੇਜ਼ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ 'ਚ ਟੋਏ 'ਚ ਨਹਾਉਣ ਗਏ 5 ਮਾਸੂਮ ਡੁੱਬੇ, ਸਾਰਿਆਂ ਦੀ ਮੌਤ
ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਸੇਸਨਾ T210N, (ਜੋ ਕਿ ਇੱਕ ਹਵਾਈ ਸ਼ਟਲ ਵਜੋਂ ਕੰਮ ਕਰਦਾ ਸੀ) ਨੇ ਵਿਲਾਵਿਸੇਨਸੀਓ (ਮੈਟਾ ਦੀ ਰਾਜਧਾਨੀ) ਦੇ ਹਵਾਈ ਅੱਡੇ ਤੋਂ ਸਵੇਰੇ 7:40 ਵਜੇ ਉਡਾਣ ਭਰੀ ਅਤੇ ਆਖਰੀ ਵਾਰ ਸਵੇਰੇ 7:58 ਵਜੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ। ਅਥਾਰਟੀ ਨੇ ਕਿਹਾ ਕਿ ਉਸ ਨੇ ਹਾਦਸੇ ਦੇ ਸੰਭਾਵਿਤ ਕਾਰਨਾਂ ਦਾ ਪਤਾ ਲਗਾਉਣ ਲਈ ਸਬੂਤ ਇਕੱਠੇ ਕਰਨ ਲਈ ਮਾਹਿਰਾਂ ਦੀ ਇਕ ਟੀਮ ਨਿਯੁਕਤ ਕੀਤੀ ਹੈ। ਕੋਲੰਬੀਆ ਦੇ ਸਾਬਕਾ ਪ੍ਰਧਾਨ ਅਤੇ ਪਾਰਟੀ ਦੇ ਸੰਸਥਾਪਕ ਅਲਵਾਰੋ ਉਰੀਬੇ ਨੇ ਇਕ ਟਵੀਟ ਵਿਚ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਜਾਂਚ ਦੀ ਪ੍ਰਗਤੀ ਦੀ ਨਿਗਰਾਨੀ ਕਰ ਰਹੇ ਹਨ।