ਸੋਸ਼ਲ ਮੀਡੀਆ 'ਤੇ ਬਹਿਸ ਦਾ ਕਾਰਨ ਬਣੀ ਇਹ ਅਜੀਬੋ ਗਰੀਬ ਮੱਛੀ, ਲੋਕ ਆਖ ਰਹੇ ਨੇ ਡਾਇਨਾਸੋਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਾਰਵੇ 'ਚ 19 ਸਾਲ ਦੇ ਇੱਕ ਨੌਜਵਾਨ ਦੇ ਹੱਥ ਅਜੀਬੋ-ਗਰੀਬ ਮੱਛੀ ਲੱਗੀ ਹੈ। ਇਹ ਮੱਛੀ ਦੇਖਣ 'ਚ ਇੰਨੀ ਅਜੀਬ ਹੈ ਕਿ ਹਰ ਕੋਈ ਇਸਨੂੰ ਦੇਖ ਡਰ ਰਿਹਾ ਹੈ।

Man catches dinosaur fish in Norway photo went viral

ਨਾਰਵੇ : ਨਾਰਵੇ 'ਚ 19 ਸਾਲ ਦੇ ਇੱਕ ਨੌਜਵਾਨ ਦੇ ਹੱਥ ਅਜੀਬੋ-ਗਰੀਬ ਮੱਛੀ ਲੱਗੀ ਹੈ। ਇਹ ਮੱਛੀ ਦੇਖਣ 'ਚ ਇੰਨੀ ਅਜੀਬ ਹੈ ਕਿ ਹਰ ਕੋਈ ਇਸਨੂੰ ਦੇਖ ਡਰ ਰਿਹਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਸ ਅਨੋਖੀ ਮੱਛੀ ਦੀ ਤਸਵੀਰ ਵਾਇਰਲ ਹੋ ਰਹੀ ਹੈ।19 ਸਾਲ ਦੇ ਆਸਕਰ ਮੱਛੀ ਫੜਨ ਲਈ ਸਮੁੰਦਰ 'ਚ ਉਤਰੇ ਸਨ। ਨਾਰਡਿਕ ਸੀ ਅੰਗਲਿੰਗ ਕੰਪਨੀ ਲਈ ਇੱਕ ਗਾਇਡ ਦਾ ਕੰਮ ਕਰਨ ਵਾਲੇ ਆਸਕਰ ਦੀ ਨਜ਼ਰ  ਇਸ ਰੇਅਰ ਮੱਛੀ 'ਤੇ ਪਈ।

ਇਸ ਅਨੋਖੀ ਮੱਛੀ ਦੀ ਲੰਮੀ ਪੂੰਛ ਹੈ ਅਤੇ ਉਸਦੀਆਂ ਵੱਡੀਆਂ - ਵੱਡੀਆਂ ਅੱਖਾਂ ਕਿਸੇ ਨੂੰ ਵੀ ਡਰਾਉਣ ਲਈ ਕਾਫ਼ੀ ਹਨ। ਆਸਕਰ ਇੱਕ ਬਲੂ ਹੈਲੀਬਟ ਮੱਛੀ ਦੀ ਤਲਾਸ਼ ਲਈ ਪਾਣੀ ਵਿੱਚ ਉਤਰੇ ਸਨ ਉਦੋਂ ਉਨ੍ਹਾਂ ਦੀ ਨਜ਼ਰ ਇਸ ਮੱਛੀ ਉੱਤੇ ਪਈ।ਆਸਕਰ ਨੇ ਇਸ ਮੱਛੀ ਦੀ ਫੋਟੋ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਿਸ ਤੋਂ ਬਾਅਦ ਲੋਕਾਂ ਦੇ ਕੰਮੈਂਟਸ ਦਾ ਹੜ੍ਹ ਆ ਗਿਆ।

 


 

ਇਸ ਅਨੋਖੀ ਮੱਛੀ ਨੂੰ ਲੋਕ ਡਾਇਨਾਸੋਰ ਦੀ ਤਰ੍ਹਾਂ ਦਿਖਣ ਵਾਲੀ ਮੱਛੀ ਦੇ ਨਾਂ ਨਾਲ ਬੁਲਾ ਰਹੇ ਹਨ। ਆਸਕਰ ਨੇ ਵੀ ਦੱਸਿਆ ਕਿ ਇਹ ਮੱਛੀ ਦੇਖਣ 'ਚ ਡਾਇਨਾਸੋਰ ਵਰਗੀ ਲੱਗ ਰਹੀ ਹੈ। ਉਨ੍ਹਾਂ ਨੇ ਮਨਚਾਹੀ ਮੱਛੀ ਫੜਨ ਲਈ ਸਮੁੰਦਰ 'ਚ ਚਾਰ ਹੁਕ ਪਾਏ ਸਨ। ਉਨ੍ਹਾਂ ਵਿਚੋਂ ਇੱਕ ਹੁਕ 'ਚ ਇਹ ਮੱਛੀ ਆ ਕੇ ਫਸ ਗਈ। 

ਮੀਡੀਆ ਰਿਪੋਰਟਾਂ ਮੁਤਾਬਕ ਮੱਛੀ ਦੀ ਇਹ ਅਨੋਖੀ ਕਿਸਮ ਕੈਟਫਿਸ਼ ਦੀ ਫੈਮਲੀ ਨਾਲ ਤਾਲੁਕ ਰੱਖਦੀ ਹੈ। ਇਹ ਅਕਸਰ ਡੂੰਘੇ ਪਾਣੀ 'ਚ ਪਾਈ ਜਾਂਦੀ ਹੈ।  ਲੈਟਿਨ 'ਚ ਇਸਦਾ ਨਾਮ ਕਾਮੈਰਸ ਮੋਨਸਟਰੋਸਾ ਲਿਨੇਅਸ ਹੈ। ਇਹ ਆਪਣੀ ਵੱਡੀਆਂ - ਵੱਡੀਆਂ ਅੱਖਾਂ ਦੀ ਵਜ੍ਹਾ ਨਾਲ ਹੀ ਡੂੰਘੇ ਪਾਣੀ 'ਚ ਦੇਖਣ 'ਚ ਸਮਰਥਾਵਾਨ ਹੋ ਪਾਉਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।