ਵਾਸ਼ਿੰਗਟਨ ਡੀਸੀ ਦੀਆਂ ਸੜਕਾਂ 'ਤੇ ਗੋਲੀਬਾਰੀ, ਇਕ ਦੀ ਮੌਤ, 5 ਜ਼ਖਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਇਕ ਵਾਰ ਫਿਰ ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ਉਤੇ ਵੀਰਵਾਰ ਦੀ ਰਾਤ ਨੂੰ ਗੋਲੀਬਾਰੀ ਹੋਈ ਹੈ,

multiple people shot on streets of washington in america

ਵਾਸ਼ਿੰਗਟਨ : ਅਮਰੀਕਾ ਦੇ ਵਾਸ਼ਿੰਗਟਨ ਦੀਆਂ ਸੜਕਾਂ 'ਤੇ ਗੋਲੀਬਾਰੀ ਹੋਣ ਦੀ ਖਬਰ ਹੈ। ਸਥਾਨਕ ਮੀਡੀਆ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਘਟਨਾ 'ਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਥਾਨ ਦੀ ਵਹਾਇਟ ਹਾਊਸ ਤੋਂ ਦੂਰੀ ਕੇਵਲ ਤਿੰਨ ਕਿਲੋਮੀਟਰ ਹੈ।

ਸਥਾਨਕ ਮੀਡੀਆ ਦੇ ਅਨੁਸਾਰ ਵਾਸ਼ਿੰਗਟਨ ਦੀਆਂ ਗਲੀਆਂ 'ਚ ਗੋਲੀਆਂ ਦੀ ਅਵਾਜ ਸੁਣੀ ਗਈ। ਇਸ ਗੋਲੀਬਾਰੀ 'ਚ ਕਈ ਲੋਕਾਂ ਨੂੰ ਗੋਲੀ ਲੱਗੀ ਹੈ। ਪੁਲਿਸ ਦੇ ਅਨੁਸਾਰ ਘਟਨਾ 'ਚ ਛੇ ਲੋਕਾਂ ਨੂੰ ਗੋਲੀ ਲੱਗੀ ਹੈ। 

ਘਟਨਾ ਵੀਰਵਾਰ ਰਾਤ ਨੂੰ 10 ਵਜੇ ਵਾਪਰੀ। ਪੀੜਿਤਾਂ ਦੀ ਹਾਲਤ ਦੇ ਬਾਰੇ 'ਚ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਜਖ਼ਮੀਆਂ ਨੂੰ ਘਟਨਾ ਸਥਾਨ ਤੋਂ ਐਬੂਲੇਂਸ 'ਚ ਲਿਜਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਘਟਨਾ 'ਚ ਇੱਕ ਦੀ ਮੌਤ ਹੋ ਗਈ ਹੈ ਉਥੇ ਹੀ ਪੰਜ ਲੋਕ ਜਖ਼ਮੀ ਹੋ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।