ਜੰਮੂ -ਕਸ਼ਮੀਰ : ​​​​​​​ਪੁੰਛ ’ਚ ਪਾਕਿ ਗੋਲੀਬਾਰੀ ਕਾਰਨ ਇੱਕ ਫੌਜੀ ਜਵਾਨ ਸ਼ਹੀਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਦੀ ਨਾਪਾਕ ਹਰਕਤ ਜਾਰੀ ਹੈ। ਅੱਜ ਇੱਕ ਵਾਰ ਫਿਰ ਪਾਕਿਸਤਾਨ ਨੇ ਪੁੰਛ 'ਚ ਸੀਜ਼ਫਾਇਰ ਦੀ ਉਲੰਘਣਾ ਕੀਤੀ। ਪਾਕਿਸਤਾਨ ਵੱਲੋਂ ਜੰਮੂ–ਕਸ਼ਮੀਰ ਦੇ ਪੁੰਛ

A soldiers martyrs as ceasefire violation by pakistan at punch

ਸ਼੍ਰੀਨਗਰ : ਪਾਕਿਸਤਾਨ ਦੀ ਨਾਪਾਕ ਹਰਕਤ ਜਾਰੀ ਹੈ। ਅੱਜ ਇੱਕ ਵਾਰ ਫਿਰ ਪਾਕਿਸਤਾਨ ਨੇ ਪੁੰਛ 'ਚ ਸੀਜ਼ਫਾਇਰ ਦੀ ਉਲੰਘਣਾ ਕੀਤੀ। ਪਾਕਿਸਤਾਨ ਵੱਲੋਂ ਜੰਮੂ–ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਲਾਗੇ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਦੌਰਾਨ ਭਾਰਤੀ ਫ਼ੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਪਾਕਿਸਤਾਨੀ ਫ਼ੌਜਾਂ ਨੇ ਐਤਵਾਰ ਨੂੰ ਮੋਰਟਾਰਾਂ ਨਾਲ ਗੋਲੇ ਦਾਗੇ ਤੇ ਹੋਰ ਛੋਟੇ ਹਥਿਆਰਾਂ ਨਾਲ ਭਾਰਤ ਦੀਆਂ ਸਰਹੱਦੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ 'ਤੇ ਗੋਲੀਬਾਰੀ ਕੀਤੀ।

ਪੁੰਛ ਸੈਕਟਰ ਦੇ ਸ਼ਾਹਪੁਰ–ਕੇਰਨੀ ਇਲਾਕੇ 'ਚ ਗੋਲੀਬਾਰੀ ਦੌਰਾਨ ਭਾਰਤੀ ਥਲ ਸੈਨਾ ਦੇ ਜਵਾਨ ਨੇ ਸ਼ਹਾਦਤ ਪਾਈ। ਇਸ ਘਟਨਾ ਦੇ ਹੋਰ ਵੇਰਵਿਆਂ ਦੀ ਉਡੀਕ ਹੈ। ਪਾਕਿਸਤਾਨ ਨੇ ਗੋਲੀਬੰਦੀ ਦੀ ਇਹ ਉਲੰਘਣਾ ਹੁਣ ਦੋਬਾਰਾ ਉਦੋਂ ਕੀਤੀ ਹੈ, ਜਦੋਂ ਹਾਲੇ ਦੋ ਕੁ ਦਿਨ ਪਹਿਲਾਂ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਪੁੰਛ ਤੇ ਰਾਜੌਰੀ ਜ਼ਿਲ੍ਹਿਆਂ 'ਚ ਕੰਟਰੋਲ ਰੇਖਾ ਲਾਗਲੇ ਇਲਾਕਿਆਂ ਦਾ ਦੌਰਾ ਕਰ ਕੇ ਗਏ ਹਨ।

 ਜੰਮੂ– ਸਕਿਤ ਫ਼ੌਜ ਦੇ PRO ਲੈਫ਼ਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜਾਂ ਨੇ ਐਤਵਾਰ ਨੂੰ ਦੁਪਹਿਰ 1:00 ਵਜੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ। ਭਾਰਤੀ ਫ਼ੌਜਾਂ ਨੇ ਉਸ ਗੋਲੀਬਾਰੀ ਦਾ ਮੂੰਹ–ਤੋੜ ਜਵਾਬ ਦਿੱਤਾ। ਬੀਤੇ ਜੁਲਾਈ ਮਹੀਨੇ ਤੋਂ ਲੈ ਕੇ ਹੁਣ ਤੱਕ ਪਾਕਿਸਤਾਨੀ ਗੋਲੀਬਾਰੀ ਕਾਰਨ ਪੰਜ ਫ਼ੌਜੀ ਜਵਾਨ ਸ਼ਹੀਦ ਹੋ ਚੁੱਕੇ ਹਨ, 10 ਸਾਲਾਂ ਦੀ ਇੱਕ ਬੱਚੀ ਵੀ ਮਾਰੀ ਜਾ ਚੁੱਕੀ ਹੈ ਤੇ ਹੋਰ ਕਈ ਜ਼ਖ਼ਮੀ ਹੋ ਗਏ ਹਨ।