Bomb blasts
ਮੈਦਾਨ ਸ਼ਹਿਰ: ਅਫਗਾਨਿਸਤਾਨ ਦੇ ਵਰਦਕ ਪ੍ਰਾਂਤ ਵਿਚ ਮੰਗਲਵਾਰ ਨੂੰ ਹੋਏ ਦੋ ਬੰਬ ਧਮਾਕਿਆਂ ਵਿਚ ਪੰਜ ਨਾਗਰਿਕਾਂ ਦੀ ਮੌਤ ਹੋ ਗਈ। ਇਸ ਦੌਰਾਨ 9 ਨਾਗਰਿਕ ਗੰਭੀਰ ਜ਼ਖਮੀ ਹੋਏ।
ਸੂਬਾਈ ਬੁਲਾਰੇ ਮੁਹਿਬੁੱਲਾ ਸ਼ਰੀਫਜ਼ਈ ਨੇ ਦੱਸਿਆ ਕਿ ਇਹ ਧਮਾਕਾ ਜਲਰੇਜ ਜ਼ਿਲ੍ਹੇ ਦੇ ਕੋਟਾ-ਏ-ਅਸ਼ਰੋ ਖੇਤਰ ਵਿਚ ਤਾਲਿਬਾਨ ਅੱਤਵਾਦੀਆਂ ਵੱਲੋਂ ਲਗਾਏ ਗਏ ਆਈਈਡੀ ਵਿਚ ਹੋਇਆ। ਉਹਨਾਂ ਨੇ ਇਸ ਧਮਾਕੇ ਵਿਚ ਪੰਜ ਨਾਗਰਿਕਾਂ ਦੀ ਮੌਤ ਅਤੇ 9 ਹੋਰ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ।