ਪੰਜਾਬ ਤੋਂ ਬਾਹਰ ਅਮਰੀਕਾ ‘ਚ ਗੋਹੇ ਦੀ ਪਾਥੀ ਦਾ ਰੇਟ ਪੜ੍ਹਕੇ ਹੋ ਜਾਵੋਗੇ ਹੈਰਾਨ
ਅਮਰੀਕਾ ਦੇ ਨਿਊ ਜਰਸੀ ਵਿੱਚ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ। ਇੱਥੇ ਕਰਿਆਨੇ ਦੀ ਦੁਕਾਨ ਤੇ ਪਾਥੀਆਂ...
ਨਿਊ ਜਰਸੀ: ਅਮਰੀਕਾ ਦੇ ਨਿਊ ਜਰਸੀ ਵਿੱਚ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ। ਇੱਥੇ ਕਰਿਆਨੇ ਦੀ ਦੁਕਾਨ ਤੇ ਪਾਥੀਆਂ ਵਿਕ ਰਹੀਆਂ ਹਨ। ਇਨ੍ਹਾਂ ਦੀ ਬਕਾਇਦਾ ਪੈਕਿੰਗ ਕੀਤੀ ਗਈ ਹੈ। ਜਿਸ ਦੀ ਕੀਮਤ 215 ਰੁਪਏ ਹੈ। ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਹਰ ਕੋਈ ਇਸ ਖਬਰ ਨੂੰ ਬੜੀ ਹੈਰਾਨੀ ਨਾਲ ਦੇਖ ਰਿਹਾ ਹੈ। ਕਿਉਂਕਿ ਕਰਿਆਨੇ ਦੀ ਦੁਕਾਨ ਤੇ ਤਾਂ ਪਾਥੀਆਂ ਸਾਡੇ ਮੁਲਕ ਭਾਰਤ ਵਿੱਚ ਵੀ ਨਹੀਂ ਵਿਕਦੀਆਂ।
ਇਸ ਕਰਕੇ ਹੀ ਇਸ ਖਬਰ ਤੇ ਹੈਰਾਨੀ ਪ੍ਰਗਟਾਈ ਜਾ ਰਹੀ ਹੈ। ਸਮਰ ਹੇਲਰਨਕਰ ਨਾਮ ਦੇ ਇੱਕ ਵਿਅਕਤੀ ਨੇ ਟੋਕੇ ਨਾਲ ਪੈਕ ਕੀਤੇ ਗਏ ਗੋਬਰ ਦੇ ਕੇਕ ਭਾਵ ਪਾਥੀ ਦੀ ਤਸਵੀਰ ਸਾਂਝੀ ਕੀਤੀ ਹੈ। ਇੱਥੇ 215 ਰੁਪਏ ਵਿੱਚ ਸਿਰਫ਼ 10 ਪਾਥੀਆਂ ਵਿਕ ਰਹੀਆਂ ਹਨ। ਇਸ ਉਤਪਾਦ ਦੀ ਪੈਕਿੰਗ ਉੱਤੇ ਇੱਕ ਲੇਬਲ ਵੀ ਲੱਗਾ ਹੋਇਆ ਹੈ। ਇਸ ਲੇਬਲ ਉੱਤੇ ਲਿਖਿਆ ਹੋਇਆ ਹੈ। ਇਹ ਖਾਣ ਦੇ ਲਾਇਕ ਨਹੀਂ ਹੈ। ਸਗੋਂ ਧਾਰਮਿਕ ਉਦੇਸ਼ ਲਈ ਹੈ।
ਸਾਡੇ ਮੁਲਕ ਵਿੱਚ ਇਸ ਤਰ੍ਹਾਂ ਪੈਕਿੰਗ ਕਰਕੇ ਗੋਬਰ ਕੇਕ ਭਾਵ ਪਾਥੀਆਂ ਦੀ ਵਿਕਰੀ ਨਹੀਂ ਹੁੰਦੀ। ਇੱਥੇ ਤਾਂ ਪਾਥੀਆਂ ਨੂੰ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ। ਭਾਵੇਂ ਹੁਣ ਐੱਲ ਪੀ ਜੀ ਗੈਸ ਦੀ ਵਰਤੋਂ ਆਮ ਹੋਣ ਲੱਗੀ ਹੈ ਪਰ ਅਜੇ ਵੀ ਪਿੰਡਾਂ ਵਿੱਚ ਕਾਫੀ ਲੋਕ ਬਾਲਣ ਦੀ ਵਰਤੋਂ ਕਰਦੇ ਹਨ। ਜਿਸ ਵਿੱਚ ਲੱਕੜ ਘੱਟ ਅਤੇ ਪਾਥੀਆਂ ਵੱਧ ਵਰਤੀਆਂ ਜਾਂਦੀਆਂ ਹਨ। ਹੁਣ ਅਮਰੀਕਾ ਵਿੱਚ ਇਸ ਤਰ੍ਹਾਂ ਕਰਿਆਨੇ ਦੀ ਦੁਕਾਨ ਤੇ ਪੈਕਿੰਗ ਕੀਤੀ ਪਾਥੀ ਮਿਲਣ ਦੀ ਗੱਲ ਹੈਰਾਨ ਕਰਨ ਵਾਲੀ ਹੈ।