ਹਰਵਿੰਦਰ ਸਿੰਘ ਨਾਮੀ ਸਿੱਖ 'ਤੇ 24 ਸਾਲਾਂ ਗੋਰੇ ਵਲੋਂ ਹਮਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ‘ਚ ਇੱਕ ਵਾਰ ਫ਼ਿਰ ਨਸਲੀ ਭੇਦਭਾਵ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬਿਤੇ ਦਿਨ ਸੂਬੇ ਓਰੇਗਨ ਦੇ ਇੱਕ ਸਟੋਰ ‘ਚ ਗੋਰੇ ਨੇ ਸਿੱਖ ਦੀ ਬੁਰੀ ਤਰ੍ਹਾਂ ਕੁੱਟਮਾਰ...

Andrewramsay

ਓਰੇਗਨ : ਅਮਰੀਕਾ ‘ਚ ਇੱਕ ਵਾਰ ਫ਼ਿਰ ਨਸਲੀ ਭੇਦਭਾਵ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬਿਤੇ ਦਿਨ ਸੂਬੇ ਓਰੇਗਨ ਦੇ ਇੱਕ ਸਟੋਰ ‘ਚ ਗੋਰੇ ਨੇ ਸਿੱਖ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦਰਅਸਲ ਹਰਵਿੰਦਰ ਸਿੰਘ ਨਾਮੀ ਸਿੱਖ ਨੇ ਸਟੋਰ ‘ਚ 24 ਸਾਲਾਂ ਗੋਰੇ ਐਂਡਰਿਊ ਰੈਮਜ਼ੀ ਨੂੰ ਸ਼ਨਾਖਤੀ ਪੱਤਰ ਨਾ ਹੋਣ ਕਰਕੇ ਸਿਗਰਟ ਵਾਲਾ ਪੇਪਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਭੜਕ ਰੈਮਜ਼ੀ ਨੇ ਹਰਵਿੰਦਰ ਸਿੰਘ ਨੂੰ ਢਾਹ ਕੇ ਕੁੱਟਿਆ ਤੇ ਉਸ ਦੀ ਦਾੜ੍ਹੀ ਦੇ ਵਾਲ ਵੀ ਖਿੱਚੇ।

ਅਮਰੀਕਾ ਦੇ ਸਥਾਨਕ ਅਖਬਾਰ ਦੀ ਰਿਪੋਰਟ ਮੁਤਾਬਕ ਰੈਮਜ਼ੀ ਨੇ ਡੋਡ ਦੇ ਧਰਮ ਸਬੰਧੀ ਧਾਰਨਾ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ। ਪੁਲਿਸ ਮੁਤਾਬਕ ਉਸ ਦੇ ਖ਼ੂਨ ਨਿਕਲ ਰਿਹਾ ਸੀ ਤੇ ਰੈਮਜ਼ੀ ਨੇ ਉਸ ਦੀ ਦਸਤਾਰ ਖੋਹਣ ਦੀ ਕੋਸ਼ਿਸ਼ ਕੀਤੀ। ਰਿਪੋਰਟ ਮੁਤਾਬਕ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਰੈਮਜ਼ੀ ਨੂੰ ਫੜ ਲਿਆ ਗਿਆ ਸੀ ਤੇ ਉਸ ‘ਤੇ ਚੌਥੀ ਡਿਗਰੀ ਦੇ ਹਮਲੇ, ਹੰਗਾਮਾ ਕਰਨ ਤੇ ਅਪਰਾਧਕ ਜ਼ੁਲਮ ਕਰਨ ਦੇ ਇਲਜ਼ਾਮ ਲੱਗੇ ਹਨ।

ਜ਼ਿਕਰ ਏ ਖਾਸ ਹੈ ਕਿ ਕੁੱਝ ਚਿਰ ਤੋਂ ਸਿੱਖਾਂ ਖਿਲਾਫ਼ ਨਸਲੀ ਹਮਲਿਆਂ ‘ਚ ਵਾਧਾ ਹੋਇਆ ਹਾਲਾਂਕਿ ਸਿੱਖ ਆਪਣੀ ਪਹਿਚਾਣ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਾਫ਼ੀ ਕਾਮਯਾਬ ਵੀ ਹੋਏ ਹਨ। ਰਿਪੋਰਟ ਮੁਤਾਬਕ ਅਮਰੀਕਾ ‘ਚ ਭਾਰਤੀਆਂ ਖਾਸਕਰ ਸਿੱਖਾਂ ਖਿਲਾਫ਼ ਨਸਲੀ ਅਪਰਾਧ ‘ਚ 45 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।