ਟਰੰਪ ਦੇ ਦੌਰੇ ਦੀ ਭਾਰਤ ਨਾਲੋਂ ਪਾਕਿਸਤਾਨ 'ਚ ਜਿਆਦਾ ਚਰਚਾ, ''ਆਉਂਦੇ ਜਾਂਦੇ ਇੱਧਰ ਵੀ ਆਇਓ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਗਲੇ ਮਹੀਨੇ ਭਾਰਤ ਦੌਰੇ 'ਤੇ ਆ ਸਕਦੇ ਹਨ ਅਮਰੀਕੀ ਰਾਸ਼ਟਰਪਤੀ ਟਰੰਪ

File Photo

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਮਹੀਨੇ ਫਰਵਰੀ ਵਿਚ ਭਾਰਤ ਵਿਚ ਆ ਸਕਦੇ ਹਨ ਪਰ ਟਰੰਪ ਦੇ ਦੌਰੇ ਨੂੰ ਲੈ ਭਾਰਤ ਨਾਲੋ ਵੱਧ ਚਰਚਾ ਗੁਆਂਢੀ ਦੇਸ਼ ਪਾਕਿਸਤਾਨ ਵਿਚ ਛਿੜੀ ਹੋਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਜੇਕਰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਭਾਰਤ ਆਉਂਦੇ ਹਨ ਤਾਂ ਉਹ ਭਾਰਤ ਆਉਣ ਜਾਂ ਫਿਰ ਜਾਣ ਲੱਗੇ ਇਕ ਵਾਰ ਪਾਕਿਸਤਾਨ ਵਿਚ ਜਰੂਰ ਆਉਣ।

ਦਰਅਸਲ ਪਾਕਿਸਤਾਨ ਦੀ ਇਮਰਾਨ ਸਰਕਾਰ ਆਪਣੇ ਦੇਸ਼ ਵਿਚ ਹਰ ਮਹਿੰਗਾਈ ਖਤਮ ਕਰਾਉਣ ਤੋਂ ਲੈ ਕੇ, ਅਰਥਵਿਵਸਥਾ ਅਤੇ ਅੱਤਵਾਦ ਵਰਗੇ ਹਰ ਮੁੱਦਿਆਂ 'ਤੇ ਫੇਲ੍ਹ ਰਹੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਵੀ ਕਸ਼ਮੀਰ ਸਮੇਤ ਕਈ ਹੋਰ ਮੁੱਦਿਆ 'ਤੇ ਪਾਕਿਸਤਾਨ ਦਾ ਗਿਣਤੀ ਦੇ ਕੁੱਝ ਕੁ ਦੇਸ਼ਾਂ ਨੂੰ ਛੱਡ ਕੇ ਕਿਸੇ ਵੀ ਹੋਰ ਦੇਸ਼ ਨੇ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਰਿਪੋਰਟਾ ਅਨੁਸਾਰ ਇਮਰਾਨ ਖਾਨ ਨੇ ਇਹ ਭਰੋਸ ਦਵਾਇਆ ਹੋਇਆ ਹੈ ਕਿ ਜੇਕਰ ਰਾਸ਼ਟਰਪਤੀ ਟਰੰਪ ਭਾਰਤ ਦੇ ਨਾਲ-ਨਾਲ ਪਾਕਿਸਤਾਨ ਆਉਂਦੇ ਹਨ ਤਾਂ ਉਨ੍ਹਾਂ ਨੂੰ ਦੇਸ਼ ਦੀ ਅਰਥਵਿਵਸਥਾ ਵਿਚ ਨਵੀਂ ਜਾਨ ਪਾਉਣ 'ਚ ਮਦਦ ਮਿਲੇਗੀ।

ਰਿਪੋਰਟਾ ਅਨੁਸਾਰ ਪਾਕਿਸਤਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਮਰਾਨ ਖਾਨ ਨੂੰ ਇਸ ਲਈ ਵੀ ਜਿਆਦਾ ਚਿੰਤਾ ਹੈ ਕਿਉਂਕਿ ਉਹ ਜਦੋਂ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਹਨ ਉਨ੍ਹਾਂ ਦੀ ਇਹ ਕੋਸ਼ਿਸ਼ ਰਹੀ ਹੈ ਕਿ ਟਰੰਪ ਇਕ ਵਾਰ ਪਾਕਿਸਤਾਨ ਦਾ ਦੌਰਾ ਜਰੂਰ ਕਰਨ। ਰਿਪੋਰਟਾ ਮੁਤਾਬਕ ਇਮਰਾਨ ਦੇ ਇਕ ਕਰੀਬੀ ਨੇ ਇਹ ਵੀ ਦੱਸਿਆ ਹੈ ਕਿ ਟਰੰਪ ਦੇ ਪਾਕਿਸਤਾਨ ਰੁਕਣ ਦਾ ਕੋਈ ਵੱਡਾ ਕਾਰਨ ਵੀ ਨਹੀਂ ਹੈ ਇਸ ਤੋਂ ਇਲਾਵਾ ਉਹ ਸੁਰੱਖਿਆ ਕਾਰਨਾਂ ਕਰਕੇ ਵੀ ਇੱਥੇ ਨਹੀਂ ਰੁਕਣ ਤੋਂ ਪਰਹੇਜ ਕਰ ਰਹੇ ਹਨ। ਇਸ ਗੱਲ ਦੀ ਜਾਣਕਾਰੀ ਇਮਰਾਨ ਨੂੰ ਵੀ ਦੇ ਦਿੱਤੀ ਗਈ ਹੈ।

ਸੂਤਰਾ ਦਾ ਮੰਨਣਾ ਹੈ ਕਿ ਜੇਕਰ ਟਰੰਪ ਪਾਕਿਸਤਾਨ ਆਉਂਦੇ ਹਨ ਤਾਂ ਅਜਿਹਾ 14 ਸਾਲਾਂ ਬਾਅਦ ਹੋਵੇਗਾ ਕਿ ਪਾਕਿਸਤਾਨ ਦੀ ਧਰਤੀ ਤੇ ਕੋਈ ਅਮਰੀਕੀ ਰਾਸ਼ਟਰਪਤੀ ਆਇਆ ਹੋਵੇ ਅਤੇ ਲੋਕਤੰਤਰੀ ਸ਼ਾਸਨ ਵਿਚ ਤਾਂ ਇਹ ਪਹਿਲੀ ਵਾਰ ਹੋਵੇਗਾ ਕਿ ਅਮਰੀਕਾ ਦੇ ਕਿਸੇ ਰਾਸ਼ਟਰਪਤੀ ਨੇ ਪਾਕਿਸਤਾਨ ਦਾ ਦੌਰਾ ਕੀਤਾ ਹੋਵੇ। ਇਸ ਤੋਂ ਪਹਿਲਾ ਪਾਕਿਸਤਾਨ ਵਿਚ ਫੌਜ਼ੀ ਸ਼ਾਸਨ ਦੇ ਦੌਰਾਨ ਹੀ ਅਮਰੀਕਾ ਦੇ ਪੰਜ ਰਾਸ਼ਟਰਪਤੀ ਸਮੇਂ-ਸਮੇਂ 'ਤੇ ਆਏ ਹਨ।