ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭਾਰਤ ਆਉਣ ਦਾ ਸੱਦਾ ਦੇਵੇਗੀ ਮੋਦੀ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਕਈ ਤਰ੍ਹਾਂ ਦੇ ਸਬੰਧ ਖਤਮ ਕਰਨ ਦਾ ਫ਼ੈਸਲਾ ਲਿਆ ਸੀ

File Photo

ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੋਦੀ ਸਰਕਾਰ ਭਾਰਤ ਆਉਣ ਦਾ ਸੱਦਾ ਦੇਵੇਗੀ। ਇਹ ਸੱਦਾ ਇਮਰਾਨ ਖਾਨ ਨੂੰ ਇਸ ਸਾਲ ਦੇ ਆਖਰ ਵਿਚ ਹੋਣ ਵਾਲੀ ਸ਼ੰਗਾਈ ਸਹਿਯੋਗ ਸੰਗਠਨ (SCO) ਸੰਮੇਲਨ ਵਿਚ ਸ਼ਾਮਲ ਹੋਣ ਦੇ ਲਈ ਦਿੱਤਾ ਜਾਵੇਗਾ।

ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਕਈ ਤਰ੍ਹਾਂ ਦੇ ਸਬੰਧ ਖਤਮ ਕਰਨ ਦਾ ਫ਼ੈਸਲਾ ਲਿਆ ਸੀ। ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ ਪਰ ਸ਼ਾਇਦ ਹੁਣ ਦੋਵਾਂ ਦੇਸ਼ਾ ਦੇ ਰਿਸ਼ਤਿਆ ਨੂੰ ਬੁਰ ਲੱਗ ਸਕਦਾ ਹੈ ਕਿਉਂਕਿ ਭਾਰਤ ਸਰਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸ਼ੰਘਾਈ ਸਹਿਯੋਗ ਸੰਗਠਨ ਵਿਚ ਸ਼ਾਮਲ ਦੇ ਲਈ ਸੱਦਾ ਭੇਜੇਗੀ। ਜੇਕਰ ਇਮਰਾਨ ਖਾਨ ਇਸ ਸੱਦੇ ਨੂੰ ਪ੍ਰਵਾਨ ਕਰ ਲੈਂਦੇ ਹਨ ਤਾਂ ਇਹ ਪਹਿਲਾਂ ਮੌਕਾ ਹੋਵੇਗਾ ਜਦੋਂ ਦੋਵਾਂ ਦੇਸ਼ਾ ਵਿਚਾਲੇ ਗੱਲਬਾਤ ਬੰਦ ਹੋਣ ਤੋਂ ਬਾਅਦ ਇਮਰਾਨ ਖਾਨ ਅਤੇ ਪ੍ਰਧਾਨਮੰਤਰੀ ਮੋਦੀ ਕਿਸੇ ਇਕ ਪ੍ਰੋਗਰਾਮ ਵਿਚ ਇੱਕਠੇ ਹੋਣਗੇ।

ਐਸਸੀਓ ਦਾ ਗਠਨ ਅਧਿਕਾਰਕ ਤੌਰ 'ਤੇ 2001 ਵਿਚ ਹੋਇਆ ਸੀ। ਇਸ ਦੀ ਸਥਾਪਨਾ ਚੀਨ,ਰੂਸ, ਕਜਾਕਿਸਤਾਨ,ਕਿਰਗੀਸਤਾਨ,ਤਜਾਕਿਸਤਾਨ ਅਤੇ ਓਜੇਬਿਕਸਤਾਨ ਨੇ ਮਿਲ ਕੇ ਕੀਤੀ ਸੀ। ਭਾਰਤ ਅਤੇ ਪਾਕਿਸਤਾਨ ਨੂੰ ਇਸ ਸੰਗਠਨ ਵਿਚ ਕਾਫ਼ੀ ਦੇਰ ਬਾਅਦ ਐਂਟਰੀ ਮਿਲੀ ਸੀ। 2017 ਵਿਚ ਦੋਵੇਂ ਦੇਸ਼ਾਂ ਨੂੰ ਇੱਕਠੇ ਹੀ ਇਸ ਸੰਗਠਨ ਵਿਚ ਸ਼ਾਮਲ ਕੀਤਾ ਗਿਆ ਸੀ।

ਇਸ ਸਾਲ ਐਸਸੀਓ ਸਮਿਟ ਦੇ ਲਈ ਭਾਰਤ ਨੂੰ ਮੌਕਾ ਮਿਲਿਆ ਹੈ। ਹਾਲ ਵਿਚ ਹੀ ਐਸਸੀਓ ਦੇ ਸਕੱਤਰ ਵਲਾਦੀਮਿਰ ਨੋਰਵੇ ਭਾਰਤ ਦੇ ਦੌਰੇ 'ਤੇ ਆਏ ਸਨ ਜਿਨ੍ਹਾਂ ਨੇ ਸਮਿਟ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੀ।