ਪਾਕਿਸਤਾਨ ਨੇ ਹੱਥ ਅੱਡ ਕੇ ਮੰਗੇ ਕੋਰੋਨਾ ਟੀਕੇ, ਚੀਨ ਨੇ ਫਿਰ ਕੀਤੀ ਕਲੋਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਦੇ ਮਾਸਕ ਦੇ ਨਾਮ ‘ਤੇ ਅੰਡਰਵਿਅਰ ਦੇ ਟੁਕੜੇ ਸਿਲਵਾ ਕੇ ਪਾਕਿਸਤਾਨ...

Pakistan and China

ਨਵੀਂ ਦਿੱਲੀ: ਕਦੇ ਮਾਸਕ ਦੇ ਨਾਮ ‘ਤੇ ਅੰਡਰਵਿਅਰ ਦੇ ਟੁਕੜੇ ਸਿਲਵਾ ਕੇ ਪਾਕਿਸਤਾਨ ਭੇਜਣ ਵਾਲੇ ਚੀਨ ਨੇ ਕੋਰੋਨਾ ਵੈਕਸੀਨ ਦੇ ਮਾਮਲੇ ਵਿਚ ਵੀ ਅਪਣੇ ਦੋਸਤ ਦੀਆਂ ਉਮੀਦਾਂ ਉਤੇ ਪਾਣੀ ਫੇਰ ਦਿੱਤਾ ਹੈ। 22 ਕਰੋੜ ਦੀ ਆਬਾਦੀ ਵਾਲੇ ਪਾਕਿਸਤਾਨ ਨੂੰ ਚੀਨ ਨੇ ਸਿਰਫ਼ 5 ਕਰੋੜ ਟੀਕੇ ਦੇਕੇ ਟਰਕਾ ਦਿੱਤਾ ਹੈ, ਉਹ ਵੀ ਉਦੋਂ ਜਦੋਂ ਪਾਕਿਸਤਾਨ ਨੇ ਦੋਸਤ ਦੇ ਸਾਹਮਣੇ ਅਪਣੀ ਝੋਲੀ ਫੈਲਾ ਕੇ ਮੱਦਦ ਦੀ ਗੁਹਾਰ ਲਗਾਈ।

ਚੀਨ ਨੇ ਪਾਕਿਸਤਾਨ ਦੀ ਬੇਜ਼ਤੀ ਵੀ ਕਰ ਦਿੱਤੀ ਹੈ ਅਤੇ ਕਿਹਾ ਕਿ ਅਪਣਾ ਜਹਾਜ਼ ਲੈ ਕੇ ਆਉਣਾ ਟੀਕੇ ਲੈ ਜਾਣਾ। ਖ਼ੁਦ ਨੂੰ ਮਹਾਸ਼ਕਤੀ ਦੱਸਣ ਵਾਲੇ ਚੀਨ ਦਾ ਦਿਲ ਕਿੰਨਾ ਛੋਟਾ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਕਿ ਭਾਰਤ ਨੇ ਗੁਆਢੀ ਦੇਸ਼ ਨੇਪਾਲ ਨੂੰ 10 ਲੱਖ ਟੀਕੇ ਭੇਜੇ ਹਨ, ਜਦਕਿ ਉਸਦੀ ਆਬਾਦੀ 3 ਕਰੋੜ ਤੋਂ ਵੀ ਘੱਟ ਹੈ।

ਉਥੇ ਹੀ 16 ਕਰੋੜ ਦੀ ਆਬਾਦੀ ਵਾਲੇ ਬੰਗਲਾਦੇਸ਼ ਨੂੰ ਭਾਰਤ ਨੇ 20 ਲੱਖ ਡੋਜ਼ ਦਿੱਤੀ ਹੈ। ਇਹ ਚੀਨ ਵੱਲੋਂ ਨੇਪਾਲ ਨੂੰ ਦਿੱਤੇ ਗਏ ਟੀਕਿਆਂ ਦੇ ਮੁਕਾਬਲੇ ਚਾਰ ਗੁਣਾ ਵੱਧ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਗੱਲ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਚੀਨ ਨੇ ਪਾਕਿਸਤਾਨ ਨੂੰ 31 ਜਨਵਰੀ ਤੱਕ ਕੋਰੋਨਾ ਵੈਕਸੀਨ ਦੀ 5 ਲੱਖ ਡੋਜ਼ ਉਪਲਬਧ ਕਰਾਉਣ ਦਾ ਵਾਅਦਾ ਕੀਤਾ ਹੈ।

ਚਾਈਨੀਜ਼ ਬੁਲਾਰੇ ਵਾਂਗ ਯੀ ਦੇ ਨਾਲ ਟੈਲੀਫੋਨ ਉਤੇ ਗੱਲਬਾਤ ਤੋਂ ਬਾਅਦ ਕੁਰੈਸ਼ੀ ਨੇ ਇਕ ਵੀਡੀਓ ਮੈਸੇਜ਼ ਦੇ ਜਰੀਏ ਮੁਲਕ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੀਜਿੰਗ ਨੇ ਇਸਲਾਮਾਬਾਦ ਨੂੰ ਕਿਹਾ ਕਿ ਅਪਣਾ ਜਹਾਜ਼ ਭੇਜਕੇ ਵੈਕਸੀਨ ਲੈ ਜਾਣਾ।