India-US relationship: ਭਾਰਤ-ਅਮਰੀਕਾ ਸਬੰਧ ਨਾ ਸਿਰਫ ਦੋਹਾਂ ਦੇਸ਼ਾਂ ਦੀ ਬਿਹਤਰੀ ਲਈ ਸਗੋਂ ਪੂਰੀ ਦੁਨੀਆਂ ਲਈ ਮਹੱਤਵਪੂਰਨ: ਰਾਜਦੂਤ ਸੰਧੂ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਧੂ ਨੇ ਐਨ.ਆਰ.ਆਈ. ਭਾਈਚਾਰੇ ਨੂੰ ਕਿਹਾ ਕਿ ਇਸ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ’ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ।

Taranjit Singh Sandhu

India-US relationship: ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧ ਨਾ ਸਿਰਫ ਦੋਹਾਂ ਦੇਸ਼ਾਂ ਲਈ ਮਹੱਤਵਪੂਰਨ ਹਨ ਬਲਕਿ ਪੂਰੀ ਦੁਨੀਆਂ ਦੀ ਭਲਾਈ ਲਈ ਵੀ ਬਹੁਤ ਮਹੱਤਵਪੂਰਨ ਹਨ। ਸੰਧੂ ਨੇ ਐਨ.ਆਰ.ਆਈ. ਭਾਈਚਾਰੇ ਨੂੰ ਕਿਹਾ ਕਿ ਇਸ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ’ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ।

ਸੰਧੂ ਨੇ ਸਨਿਚਰਵਾਰ ਨੂੰ ਅਮਰੀਕਾ ਤੋਂ ਆਏ ਉੱਘੇ ਭਾਰਤੀ-ਅਮਰੀਕੀਆਂ ਦੇ ਇਕ ਸਮੂਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਅਗਲੀ ਪੀੜ੍ਹੀ ਭਾਰਤ ਨਾਲ ਜੁੜੀ ਰਹੇ ਅਤੇ ਉਹ ਨਿਯਮਿਤ ਤੌਰ ’ਤੇ ਭਾਰਤ ਆਉਂਦੇ ਰਹਿਣ। ਉਨ੍ਹਾਂ ਨੇ ਸਨਿਚਰਵਾਰ ਨੂੰ ਵਰਚੁਅਲ ਵਿਦਾਇਗੀ ਸਮਾਰੋਹ ਦੌਰਾਨ ਲਗਭਗ 200 ਭਾਰਤੀ-ਅਮਰੀਕੀਆਂ ਨੂੰ ਕਿਹਾ ਕਿ ਇਹ ਸਬੰਧ ਨਾ ਸਿਰਫ ਸਾਡੇ ਦੋਹਾਂ ਦੇਸ਼ਾਂ ਲਈ, ਬਲਕਿ ਵਿਸ਼ਵ ਹਿੱਤਾਂ ਲਈ ਵੀ ਬਹੁਤ ਮਹੱਤਵਪੂਰਨ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੰਧੂ 35 ਸਾਲਾਂ ਦੇ ਸ਼ਾਨਦਾਰ ਕੈਰੀਅਰ ਤੋਂ ਬਾਅਦ ਇਸ ਮਹੀਨੇ ਦੇ ਅੰਤ ’ਚ ਭਾਰਤੀ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਕਿਹਾ, ‘‘ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤੁਹਾਡੇ ਬੱਚੇ ਭਾਰਤ ਨਾਲ ਜੁੜੇ ਰਹਿਣ, ਉਹ ਭਾਰਤ ਦੀ ਯਾਤਰਾ ਕਰਨ। ਇੱਥੇ ਸੰਯੁਕਤ ਰਾਜ ਅਮਰੀਕਾ ’ਚ ਬਹੁਤ ਸਾਰੇ ਹੋਰ ਭਾਈਚਾਰਿਆਂ ਵਾਂਗ, ਤੁਸੀਂ ਅਪਣੇ ਸਮੂਹਾਂ ਰਾਹੀਂ ਅਪਣੀ ਮਾਨਤਾ ਨੂੰ ਯਕੀਨੀ ਬਣਾ ਸਕਦੇ ਹੋ ਕਿਉਂਕਿ ਤੁਸੀਂ ਸਾਰੇ ਭਾਰਤ ਜਾਣ ਦਾ ਖ਼ਰਚਾ ਕਰ ਸਕਦੇ ਹੋ।’’

ਉਨ੍ਹਾਂ ਕਿਹਾ, ‘‘ਜੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਸਮੱਸਿਆ ਹੈ ਤਾਂ ਮੈਂ ਤੁਹਾਨੂੰ ਭਰੋਸਾ ਦੇ ਸਕਦਾ ਹਾਂ ਕਿ ਸਫ਼ਾਰਤਖ਼ਾਨਾ ਅਤੇ ਕੌਂਸਲੇਟ ਤੁਹਾਡੀ ਮਦਦ ਕਰਨਗੇ। ਅਸੀਂ ਇਸ ਤਰੀਕੇ ਨਾਲ ਪ੍ਰਬੰਧ ਕਰਾਂਗੇ ਕਿ ਇਹ ਸੁਰੱਖਿਅਤ ਹੋਵੇ। ਜਦੋਂ ਉਹ ਜਾਂਦੇ ਹਨ ਤਾਂ ਉਨ੍ਹਾਂ ਦੀ ਮਦਦ ਹੋਵੇ। ਪਰ ਉਨ੍ਹਾਂ ਨੂੰ ਭੇਜੋ ਕਿਉਂਕਿ ਕੱਲ੍ਹ ਉਹ ਇਕ ਵੱਖਰੀ ਸਥਿਤੀ ’ਚ ਹੋਣਗੇ। ਜੇ ਉਹ ਭਾਰਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਤਾਂ ਉਨ੍ਹਾਂ ਨੂੰ ਜ਼ਿਆਦਾਤਰ ਕੌਮਾਂਤਰੀ ਕੰਪਨੀਆਂ ਵਲੋਂ ਭਰਤੀ ਕੀਤਾ ਜਾਵੇਗਾ ਜੋ ਭਵਿੱਖ ’ਚ ਭਾਰਤ ਵਲ ਵਧਣਗੀਆਂ।’’

(For more Punjabi news apart from India-US relationship is very important says Taranjit Singh Sandhu, stay tuned to Rozana Spokesman)